ਬਰਮਿੰਘਮ- ਭਾਰਤੀ ਸਟਾਰ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਇੱਥੇ ਅਮਰੀਕਾ ਦੀ ਬੇਈਵੇਨ ਝੇਂਗ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਆਲ ਇੰਗਲੈਂਡ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। ਦੁਨੀਆ ਦੀ 6ਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ 14ਵਾਂ ਦਰਜਾ ਪ੍ਰਾਪਤ ਅਮਰੀਕੀ ਖਿਡਾਰਨ ਨੂੰ 42 ਮਿੰਟ ਤੱਕ ਚੱਲੇ ਮੁਕਾਬਲੇ ਵਿਚ 21-14, 21-17 ਨਾਲ ਹਰਾਇਆ।
ਦੂਜੇ ਸੈੱਟ 'ਚ ਦੋਵਾਂ ਖਿਡਾਰੀਆਂ ਵਿਚਾਲੇ ਨੇੜਲਾ ਮੁਕਾਬਲਾ ਦੇਖਣ ਨੂੰ ਮਿਲਿਆ। ਇਕ ਸਮੇਂ ਸਕੋਰ 16-16 ਨਾਲ ਬਰਾਬਰ ਸੀ। ਸਿੰਧੂ ਨੇ ਲਗਾਤਾਰ 5 ਅੰਕ ਦੇ ਨਾਲ ਸੈੱਟ ਅਤੇ ਮੈਚ ਜਿੱਤ ਲਿਆ। ਦੋਵਾਂ ਖਿਡਾਰੀਆਂ ਵਿਚਾਲੇ ਇਹ 10ਵਾਂ ਮੁਕਾਬਲਾ ਸੀ। ਇਸ ਜਿੱਤ ਨਾਲ ਸਿੰਧੂ ਨੇ ਆਪਣੀ ਜਿੱਤ-ਹਾਰ ਦਾ ਰਿਕਾਰਡ 6-4 ਕਰ ਦਿੱਤਾ। ਦੋਵਾਂ ਖਿਡਾਰੀਆਂ ਵਿਚਾਲੇ ਪਿਛਲੀ ਟੱਕਰ ਕੋਰੀਆ ਓਪਨ ਦੌਰਾਨ ਹੋਈ ਸੀ। ਉਦੋਂ ਅਮਰੀਕੀ ਖਿਡਾਰੀ ਨੇ 3 ਸੈੱਟਾਂ ਵਿਚ ਜਿੱਤ ਦਰਜ ਕੀਤੀ ਸੀ। ਸਿੰਧੂ ਹੁਣ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਉਣ ਲਈ ਕੋਰੀਆ ਦੀ ਸੁੰਗ ਜੀ ਹੂਨ ਨਾਲ ਭਿੜੇਗੀ।
ਪ੍ਰਣਵ ਜੈਰੀ ਚੋਪੜਾ ਅਤੇ ਐੱਨ ਸਿੱਕੀ ਰੈੱਡੀ ਦੀ ਮਿਕਸਡ ਜੋੜੀ ਨੂੰ ਸੀ. ਵੇਈ ਝੇਂਗ ਅਤੇ ਜਾ ਕਿਯੋਂਗ ਦੀ ਚੀਨੀ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਖਿਲਾਫ 3 ਸੈੱਟਾਂ ਵਿਚ 13-21, 21-11, 17-21 ਨਾਲ ਹਾਰ ਝੱਲਣੀ ਪਈ।
ਬੰਗਲਾਦੇਸ਼ ਨੇ ਜ਼ਿੰਬਾਬਵੇ ਤੋਂ ਟੀ-20 ਸੀਰੀਜ਼ ਜਿੱਤੀ
NEXT STORY