ਮੁਏਲਹੇਮ ਐਨ ਡੇਰ ਰੂਹਰ (ਜਰਮਨੀ)- ਓਲੰਪਿਕ 'ਚ ਦੋ ਵਾਰ ਤਮਗ਼ਾ ਜੇਤੂ ਪੀ. ਵੀ. ਸਿੰਧੂ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਮਗ਼ਾ ਜੇਤੂ ਸ਼੍ਰੀਕਾਂਤ ਨੇ ਮੰਗਲਵਾਰ ਨੂੰ ਇੱਥੇ 1,80,000 ਡਾਲਰ ਇਨਾਮੀ ਰਾਸ਼ੀ ਦੇ ਜਰਮਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ।
ਇਹ ਵੀ ਪੜ੍ਹੋ : ਗ੍ਰੇਗ ਚੈਪਲ ਨੇ ਸ਼ੇਨ ਵਾਰਨ ਨੂੰ ਦਿੱਤੀ ਸ਼ਰਧਾਂਜਲੀ, ਕਿਹਾ-ਉਹ ਇਕ ਜਾਦੂਗਰ ਸਨ
ਸਤਵਾਂ ਦਰਜਾ ਪ੍ਰਾਪਤ ਸਿੰਧੂ ਨੇ ਇਕਪਾਸੜ ਮੁਕਾਬਲੇ 'ਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੂੰਗਫਾਨ ਨੂੰ 21-8, 21-7 ਨਾਲ ਹਰਾਇਆ ਜਦਕਿ 8ਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਫਰਾਂਸ ਦੇ ਵਿਸ਼ਵ 'ਚ 39ਵੇਂ ਨੰਬਰ ਦੇ ਖਿਡਾਰੀ ਬ੍ਰਾਇਸ ਲੀਵਰਡੇਜ਼ ਨੂੰ 48 ਮਿੰਟ 'ਚ 21-10, 13-21, 21-7 ਨਾਲ ਹਰਾਇਆ। ਸਿੰਧੂ ਦੀ ਇਹ ਥਾਈਲੈਂਡ ਦੀ ਵਿਸ਼ਵ ਦੀ 11ਵੇਂ ਨੰਬਰ ਦੀ ਖਿਡਾਰੀ ਦੇ ਖ਼ਿਲਾਫ਼ 15ਵੀਂ ਜਿੱਤ ਹੈ ਜਦਕਿ ਸ਼੍ਰੀਕਾਂਤ ਨੇ ਲੀਵਰਡੇਜ਼ ਦੇ ਖ਼ਿਲਾਫ਼ ਆਪਣਾ ਰਿਕਾਰਡ 4-0 ਕਰ ਦਿੱਤਾ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਦੌਰੇ 'ਤੇ ਜਾਣ ਤੋਂ ਸ਼ਾਕਿਬ ਦਾ ਇਨਕਾਰ, ਬੰਗਲਾਦੇਸ਼ ਕ੍ਰਿਕਟ ਬੋਰਡ ਨਿਰਾਸ਼
ਸਿੰਧੂ ਦਾ ਅਗਲਾ ਮੁਕਾਬਲਾ ਸਪੇਨ ਦੀ ਬ੍ਰੀਟਿਜ਼ ਕੋਰਾਲੇਸ ਜਾਂ ਚੀਨ ਦੀ ਚਯਾਂਗ ਯੀ ਮਾਨ ਨਾਲ ਜਦਕਿ ਸ਼੍ਰੀਕਾਂਤ ਦਾ ਸਾਹਮਣਾ ਚੀਨ ਦੇ ਲੂ ਗੁਆਂਗ ਜੂ ਨਾਲ ਹੋਵੇਗਾ। ਸ਼੍ਰੀਕਾਂਤ ਦਾ ਉਨ੍ਹਾਂ ਦੇ ਖ਼ਿਲਾਫ਼ ਰਿਕਾਰਡ 2-0 ਦਾ ਹੈ। ਸ਼੍ਰੀਕਾਂਤ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਜਨਵਰੀ 'ਚ ਇੰਡੀਆ ਓਪਨ ਸੁਪਰ 500 ਟੂਰਨਾਮੈਂਟ ਨਹੀਂ ਖੇਡ ਸਕੇ ਸਨ। ਸਾਈ ਪ੍ਰਤੀਕ ਤੇ ਐੱਨ. ਸਿੱਕੀਰੈੱਡੀ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਨੂੰ ਹਾਲਾਂਕਿ ਥਾਈਲੈਂਡ ਦੇ ਡੋਚਾਪੋਲ ਪੁਵਾਰਾਨੁਕ੍ਰੋਹ ਤੇ ਸਪਿਸਰੀ ਤੇਰਤਨਾਈਚਾਈ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਤੋਂ ਪਹਿਲੇ ਹੀ ਦੌਰ 'ਚ 19-21, 8-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕ੍ਰਿਕਟ ਆਸਟਰੇਲੀਆ ਨੇ ਮਹਿਲਾ ਦਿਵਸ 'ਤੇ ਚੁੱਕਿਆ ਨਵਾਂ ਕਦਮ, ਮਹਿਲਾ ਕਪਤਾਨ ਲੇਨਿੰਗ ਨੇ ਕਿਹਾ- ਇਹ ਬੇਹੱਦ ਖ਼ਾਸ
NEXT STORY