ਸਪੋਰਟਸ ਡੈਸਕ– ਖੇਡ ਜਗਤ ਤੋਂ ਇਕ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆ ਰਹੀ ਹੈ, ਜਿੱਥੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ 22 ਦਸੰਬਰ ਨੂੰ ਉਦੇਪੁਰ ਵਿਚ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੀ ਹੈ।
ਐਤਵਾਰ ਨੂੰ ਲਖਨਊ ਵਿਚ ਸਈਅਦ ਮੋਦੀ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਜਿੱਤ ਦੇ ਨਾਲ ਲੰਬੇ ਸਮੇਂ ਖਿਤਾਬ ਦੇ ਸੋਕੇ ਨੂੰ ਖ਼ਤਮ ਕਰਨ ਵਾਲੀ ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਹੈਦਰਾਬਾਦ ਵਿਚ ਰਹਿਣ ਵਾਲੇ ਵੈਂਕਟ ਦੱਤਾ ਸਾਈ ਨਾਲ ਵਿਆਹ ਕਰੇਗੀ, ਜੋ ਇਕ ਇਨਫਾਰਮੇਸ਼ਨ ਇਨਸਾਈਟਸ ਤੇ ਐਨਾਲਟਿਕਸ ਕੰਪਨੀ 'ਪੋਸਾਈਡੇਕਸ ਟੈਕਨਾਲੋਜੀਜ਼' ਵਿਚ ਐਗਜ਼ੈਕੇਟਿਵ ਡਾਇਰੈਕਟਰ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀ.ਵੀ. ਸਿੰਧੂ ਦੇ ਪਿਤਾ ਪੀ.ਵੀ. ਰਮਨ ਨੇ ਦੱਸਿਆ ਕਿ ਦੋਵੇਂ ਪਰਿਵਾਰ ਇਕ-ਦੂਜੇ ਨੂੰ ਕਾਫ਼ੀ ਲੰਬੇ ਸਮੇਂ ਤੋਂ ਜਾਣਦੇ ਹਨ, ਪਰ ਵਿਆਹ ਬਾਰੇ ਫ਼ੈਸਲਾ ਕਰੀਬ 1 ਮਹੀਨਾ ਪਹਿਲਾਂ ਹੀ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਆਹ ਦਾ ਫ਼ੈਸਲਾ ਇਸ ਲਈ ਜਲਦੀ 'ਚ ਲਿਆ ਗਿਆ ਹੈ ਕਿਉਂਕਿ ਜਨਵਰੀ ਮਹੀਨੇ 'ਚ ਸਿੰਧੂ ਆਪਣੇ ਅਹਿਮ ਮੁਕਾਬਲਿਆਂ 'ਚ ਰੁੱਝ ਜਾਵੇਗੀ।
ਉਨ੍ਹਾਂ ਵਿਆਹ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਆਹ ਦੇ ਰਸਮੋ-ਰਿਵਾਜ 20 ਦਸੰਬਰ ਤੋਂ ਹੀ ਸ਼ੁਰੂ ਹੋ ਜਾਣਗੇ। 22 ਦਸੰਬਰ ਨੂੰ ਪੀ.ਵੀ. ਸਿੰਧੂ ਤੇ ਵੈਂਕਟ ਦੱਤ ਵਿਆਹ ਦੇ ਬੰਧਨ 'ਚ ਬੱਝਣਗੇ। ਇਸ ਤੋਂ ਬਾਅਦ 24 ਦਸੰਬਰ ਨੂੰ ਹੈਦਰਾਬਾਦ ਵਿਖੇ ਰਿਸੈਪਸ਼ਨ ਪਾਰਟੀ ਕੀਤੀ ਜਾਵੇਗੀ। ਇਸ ਮਗਰੋਂ ਉਹ ਆਪਣੇ ਅਗਲੇ ਅਹਿਮ ਮੁਕਾਬਲਿਆਂ ਲਈ ਟ੍ਰੇਨਿੰਗ ਚਾਲੂ ਕਰ ਦੇਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਾਮ ਨੂੰ ਗੁਲਾਬੀ ਗੇਂਦ ਨਾਲ ਖੇਡਣਾ ਚੁਣੌਤੀਪੂਰਨ ਹੈ : ਪੁਜਾਰਾ
NEXT STORY