ਨਵੀਂ ਦਿੱਲੀ— ਸਿੰਗਾਪੁਰ ਓਪਨ ਦੇ ਸੈਮੀਫਾਈਨਲ ਤਕ ਪਹੁੰਚਣ ਵਾਲੀ ਭਾਰਤ ਦੀ ਪੀ.ਵੀ. ਸਿੰਧੂ ਦਾ ਮੰਗਲਵਾਰ ਨੂੰ ਜਾਰੀ ਵਿਸ਼ਵ ਬੈਡਮਿੰਟਨ ਰੈਂਕਿੰਗ 'ਚ ਛੇਵਾਂ ਸਥਾਨ ਬਣਿਆ ਹੋਇਆ ਹੈ ਜਦਕਿ ਕੁਆਰਟਰ ਫਾਈਨਲ 'ਚ ਪਹੁੰਚਣ ਵਾਲੀ ਸਾਇਨਾ ਨੇਹਵਾਲ ਦਾ ਨੌਵਾਂ ਸਥਾਨ ਕਾਇਮ ਹੈ। ਸਿੰਧੂ ਅਤੇ ਸਾਇਨਾ ਨੂੰ ਸੈਮੀਫਾਈਨਲ ਅਤੇ ਕੁਆਰਟਰ ਫਾਈਨਲ 'ਚ ਹਰਾਉਣ ਵਾਲੀ ਜਾਪਾਨ ਦੀ ਨੋਜੋਮੀ ਓਕੂਹਾਰਾ ਇਕ ਸਥਾਨ ਦੇ ਸੁਧਾਰ ਦੇ ਨਾਲ ਦੂਜੇ ਨੰਬਰ 'ਤੇ ਪਹੁੰਚ ਗਈ ਹੈ। ਸਿੰਗਾਪੁਰ 'ਚ ਖਿਤਾਬ ਜਿੱਤਣ ਵਾਲੀ ਤਾਈਪੇ ਦੀ ਤੇਈ ਜੂ ਯਿੰਗ ਦਾ ਚੋਟੀ ਦਾ ਸਥਾਨ ਕਾਇਮ ਹੈ।
ਭਾਰਤ ਦੇ ਚੋਟੀ ਦਾ ਪ੍ਰਾਪਤ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਇਕ ਸਥਾਨ ਡਿਗ ਕੇ ਸਤਵੇਂ ਨੰਬਰ 'ਤੇ ਖਿਸਕ ਗਏ ਹਨ। ਸ਼੍ਰੀਕਾਂਤ ਸਿੰਗਾਪੁਰ ਓਪਨ 'ਚ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਤੋਂ ਕੁਆਰਟਰ ਫਾਈਨਲ 'ਚ ਹਾਰੇ ਸਨ। ਮੋਮੋਤਾ ਨੇ ਅੱਗੇ ਚਲ ਕੇ ਖਿਤਾਬ ਜਿੱਤਿਆ ਸੀ ਅਤੇ ਉਹ ਨੰਬਰ ਇਕ 'ਤੇ ਬਣੇ ਹੋਏ ਹਨ। ਪੁਰਸ਼ ਸਿੰਗਲ 'ਚ ਹੋਰ ਭਾਰਤੀ ਖਿਡਾਰੀਆਂ 'ਚ ਸਮੀਰ ਵਰਮਾ ਇਕ ਸਥਾਨ ਉਠਕੇ 15ਵੇਂ ਨੰਬਰ 'ਤੇ ਪਹੁੰਚੇ ਹਨ ਜਦਕਿ ਬੀ. ਸਾਈ ਪ੍ਰਣੀਤ ਦਾ 20ਵਾਂ ਅਤੇ ਐੱਚ.ਐੱਸ. ਪ੍ਰਣਯ ਦਾ 21ਵਾਂ ਸਥਾਨ ਬਰਕਰਾਰ ਹੈ। ਪੁਰਸ਼ ਡਬਲਜ਼ 'ਚ ਮਨੂ ਅੱਤਰੀ ਅਤੇ ਬੀ. ਸੁਮਿਤ ਰੇਡੀ 23ਵੇਂ ਨੰਬਰ 'ਤੇ ਹਨ। ਮਹਿਲਾ ਡਬਲਜ਼ 'ਚ ਅਸ਼ਵਨੀ ਪੋਨੱਪਾ ਅਤੇ ਐੱਨ. ਸਿੱਕੀ ਰੈੱਡੀ ਇਕ ਸਥਾਨ ਖਿਸਕ ਕੇ 23ਵੇਂ ਨੰਬਰ 'ਤੇ ਪਹੁੰਚੇ ਹਨ। ਮਿਕਸਡ ਡਬਲਜ਼ 'ਚ ਪ੍ਰਣਵ ਜੈਰੀ ਚੋਪੜਾ ਅਤੇ ਸਿੱਕੀ ਰੈੱਡੀ ਦਾ 24ਵਾਂ ਸਥਾਨ ਬਣਿਆ ਹੋਇਆ ਹੈ।
ਵਿਸ਼ਵ ਕੱਪ ਲਈ ਟੀਮ ਇੰਡੀਆਂ ਕਾਫੀ ਮਜ਼ਬੂਤ: ਸ਼ਿਖਰ ਧਵਨ
NEXT STORY