ਮਾਂਟ੍ਰੀਆਲ— ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੇ ਇਕ ਸੈੱਟ ਗੁਆਉਣ ਦੇ ਬਾਅਦ ਵਾਪਸੀ ਕੀਤੀ ਅਤੇ ਫੈਬੀਓ ਫੋਗਨਿਨੀ ਨੂੰ 2-6, 6-1, 6-2 ਨਾਲ ਹਰਾਕੇ ਏ.ਟੀ.ਪੀ. ਮਾਂਟ੍ਰੀਆਲ ਟੈਨਿਸ ਮਾਸਟਰਸ ਦੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ। ਨਡਾਲ ਨੂੰ ਇਸ ਕੁਆਰਟਰ ਫਾਈਨਲ 'ਚ ਜਿੱਤ ਹਾਸਲ ਕਰਨ 'ਚ ਦੋ ਘੰਟੇ ਲੱਗੇ। ਜਦਕਿ ਕਈ ਚੋਟੀ ਦੇ ਖਿਡਾਰੀ ਜਿਵੇਂ ਡੋਮੀਨਿਕ ਥਿਏਮ ਅਤੇ ਐਲੇਕਜ਼ੈਂਡਰ ਜਵੇਰੇਵ ਬਾਹਰ ਹੋ ਗਏ। ਆਸਟ੍ਰੀਆ ਦੇ ਥਿਏਮ ਨੂੰ ਜਿੱਥੇ ਅੱਠਵਾਂ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਤੋਂ ਹਾਰ ਮਿਲੀ ਉੱਥੇ ਹੀ ਤੀਜੇ ਨੰਬਰ ਦੇ ਖਿਡਾਰੀ ਜਵੇਰੇਵ ਰੂਸ ਦੇ ਛੇਵਾਂ ਦਰਜਾ ਪ੍ਰਾਪਤ ਖਾਚਾਨੋਵ ਤੋਂ 74 ਮਿੰਟ 'ਚ 3-6, 3-6 ਨਾਲ ਹਾਰ ਗਏ।
ਟੈਸਟ ਟੀਮ 'ਚੋ ਬਾਹਰ ਕ੍ਰਿਸ ਗੇਲ, ਆਖਰੀ ਟੈਸਟ ਖੇਡ ਲੈਣਾ ਚਾਹੁੰਦੇ ਸਨ ਸੰਨਿਆਸ
NEXT STORY