ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤੇਜ਼ ਗੇਂਦਬਾਜ਼ ਸ਼ੁਭ ਲਕਸ਼ਮੀ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਝਾਰਖੰਡ ਦੇ ਹਜ਼ਾਰੀਬਾਗ ਦੀ ਰਹਿਣ ਵਾਲੀ ਸੁਭ ਲਕਸ਼ਮੀ ਨੇ ਜਹਾਨਾਬਾਦ ਦੇ ਗੁਲਸ਼ਨ ਕੁਮਾਰ ਦੇ ਨਾਲ ਸੱਤ ਫੇਰੇ ਲਏ। ਗੁਲਸ਼ਨ ਕੁਮਾਰ ਬਿਹਾਰ ਪੁਲਸ 'ਚ ਡੀ.ਐੱਸ.ਪੀ. ਦੇ ਅਹੁਦੇ 'ਤੇ ਤਾਇਨਾਤ ਹੈ। ਜ਼ਿਕਰਯੋਗ ਹੈ ਕਿ ਖੇਡ ਜਗਤ ਦੀ ਮਸ਼ਹੂਰ ਮੈਗਜ਼ੀਨ ਸਪੋਰਟਸ ਇਲੈਸਟ੍ਰੇਟਡ ਦੇ ਕਵਰ 'ਤੇ ਛੱਪਣ ਵਾਲੀ ਸ਼ੁਭਲਕਸ਼ਮੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੈ।

ਸ਼ੁਭ ਲਕਸ਼ਮੀ ਨੇ ਵਿਆਹ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਆਪਣੇ ਵਿਆਹ ਨੂੰ ਲੈ ਕੇ ਕਾਫੀ ਉਤਸੁਕ ਹੈ। ਨਾਲ ਹੀ ਉਹ ਥੋੜ੍ਹੀ ਨਰਵਸ ਵੀ। ਉਨ੍ਹਾਂ ਕਿਹਾ ਸੀ ਕਿ ਕ੍ਰਿਕਟ ਦੀ ਦੁਨੀਆ 'ਚ ਸਟੰਪ ਡਿਗਾਉਣਾ ਅਤੇ ਕਲੀਨ ਬੋਲਡ ਕਰਨਾ ਤਾਂ ਆਮ ਗੱਲ ਹੈ ਪਰ ਆਪਣੇ ਵਿਆਹੁਤਾ ਜ਼ਿੰਦਗੀ 'ਚ ਸੰਤੁਲਨ ਬਣਾ ਕੇ ਚਲਣਾ ਬਹੁਤ ਵੱਡੀ ਗੱਲ ਹੈ। ਪੁਲਸ ਲਾਈਨ 'ਚ ਰਹਿੰਦੀ ਲਕਸ਼ਮੀ ਨੇ ਕਿਹਾ, ''ਜਿਸ ਤਰ੍ਹਾਂ ਨਾਲ ਮੈਨੂੰ ਮੇਰੇ ਪਰਿਵਾਰ ਨੇ ਪਰਵਰਿਸ਼ ਅਤੇ ਸੰਸਕਾਰ ਦਿੱਤੇ ਹਨ, ਮੈਨੂੰ ਉਮੀਦ ਹੈ ਕਿ ਮੈਂ ਅੱਗੇ ਵੀ ਪਰਿਵਾਰ ਅਤੇ ਕੰਮ ਵਿਚਾਲੇ ਸੰਚੁਲਨ ਬਣਾਉਣ 'ਚ ਸਫਲ ਰਹਾਂਗੀ।

ਜ਼ਿਕਰਯੋਗ ਹੈ ਕਿ ਸੱਜੇ ਹੱਥ ਦੀ ਬੱਲੇਬਾਜ਼ ਅਤੇ ਤੇਜ਼ ਗੇਂਦਬਾਜ਼ ਸ਼ੁਭ ਲਕਸ਼ਮੀ ਟੀਮ ਇੰਡੀਆ ਲਈ 1 ਟੈਸਟ, 10 ਵਨ ਡੇ ਅਤੇ 18 ਟੀ-20 ਮੈਚ ਖੇਡ ਚੁੱਕੀ ਹੈ। ਇਸ 'ਚ ਉਨ੍ਹਾਂ ਦੇ ਨਾਂ ਕ੍ਰਮਵਾਰ 4, 7 ਅਤੇ 15 ਵਿਕਟ ਦਰਜ ਹਨ।
ਪਿਛਲੇ ਚਾਰ ਸਾਲਾਂ ਦੀ ਤਰ੍ਹਾਂ ਵਿਸ਼ਵ ਕੱਪ 'ਚ ਵੀ ਰੋਹਿਤ, ਧਵਨ ਤੇ ਕੋਹਲੀ 'ਤੇ ਹੀ ਹੋਵੇਗਾ ਦਾਰੋਮਦਾਰ
NEXT STORY