ਏਕਾਪੁਲਕੋ (ਮੈਕਸਿਕੋ)— ਟੈਨਿਸ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦੀ ਹੈ। ਟੈਨਿਸ ਦੇ ਕਈ ਕੌਮਾਂਤਰੀ ਟੂਰਨਾਮੈਂਟ ਕਰਾਏ ਜਾਂਦੇ ਹਨ। ਇਸੇ ਦੇ ਤਹਿਤ ਰਾਫੇਲ ਨਡਾਲ ਨੇ ਸਿੱਧੇ ਸੈੱਟਾਂ 'ਚ ਜਿੱਤ ਦੇ ਨਾਲ ਇੱਥੇ ਮੈਕਸਿਕਨ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ।
ਪਿਛਲੇ ਮਹੀਨੇ ਆਸਟਰੇਲੀਆ ਓਪਨ ਦੇ ਫਾਈਨਲ 'ਚ ਨੋਵਾਕ ਜੋਕੋਵਿਚ ਦੇ ਖਿਲਾਫ ਹਾਰ ਦੇ ਬਾਅਦ ਪਹਿਲੇ ਟੂਰਨਾਮੈਂਟ 'ਚ ਖੇਡ ਰਹੇ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨਡਾਲ ਨੇ ਜਰਮਨੀ ਦੇ ਮਿਸ਼ਾ ਜਵੇਰੇਵ ਨੂੰ 6-3-6-3 ਨਾਲ ਹਰਾਇਆ। 17 ਵਾਰ ਦੇ ਗ੍ਰੈਂਡਸਲੈਮ ਜੇਤੂ ਨਡਾਲ ਅਗਲੇ ਦੌਰ 'ਚ ਆਸਟਰੇਲੀਆ ਦੇ ਨਿਕ ਕਿਰਗੀਓਸ ਨਾਲ ਭਿੜਨਗੇ ਜਿਨ੍ਹਾਂ ਨੇ ਇਟਲੀ ਦੇ ਆਂਦ੍ਰੀਆਸ ਸੇੱਪੀ ਨੂੰ 6-3, 4-6, 6-3 ਨਾਲ ਹਰਾ ਕੇ ਜਿੱਤ ਦਰਜ ਕੀਤੀ।
BCCI ਨੇ ਸੁਰੱਖਿਆ ਮੁੱਦਾ ਚੁੱਕਿਆ, ICC ਨੇ ਵੀ ਦਿੱਤਾ ਭਰੋਸਾ
NEXT STORY