ਨਵੀਂ ਦਿੱਲੀ– ਭਾਰਤ ਦਾ ਚੋਟੀ ਦਾ ਖਿਡਾਰੀ ਅਭੈ ਸਿੰਘ ਮਿਸਰ ਦੇ ਐੱਲ ਗੌਨਾ ’ਚ ਚੱਲ ਰਹੀ ਪੀ. ਐੱਸ. ਏ. ਪਲੈਟੀਨਮ ਪ੍ਰਤੀਯੋਗਿਤਾ ਐੱਲ ਗੌਨਾ ਓਪਨ ਸਕੁਐਸ਼ ਦੇ ਪੁਰਸ਼ ਵਰਗ ਦੇ ਦੂਜੇ ਦੌਰ ’ਚ 5 ਸੈੱਟਾਂ ਤੱਕ ਚੱਲੇ ਰੋਮਾਂਚਕ ਮੁਕਾਬਲੇ ’ਚ ਸਥਾਨਕ ਖਿਡਾਰੀ ਯੂਸਫ ਇਬਰਾਹਿਮ ਤੋਂ ਹਾਰ ਗਿਆ।
ਵਿਸ਼ਵ ’ਚ 25ਵੇਂ ਨੰਬਰ ਦੇ ਖਿਡਾਰੀ ਅਭੈ ਸੋਮਵਾਰ ਨੂੰ ਖੇਡੇ ਗਏ ਮੈਚ ’ਚ ਮਿਸਰ ਦੇ 6ਵਾਂ ਦਰਜਾ ਪ੍ਰਾਪਤ ਖਿਡਾਰੀ ਇਬਰਾਹਿਮ ਤੋਂ 7-11, 11-9, 9-11, 11-5, 11-8 ਨਾਲ ਹਾਰਿਆ। ਇਹ ਮੈਚ 68 ਮਿੰਟ ਤੱਕ ਚੱਲਿਆ ਜਿਸ ਨਾਲ ਇਬਰਾਹਿਮ ਨੇ ਖਿਤਾਬ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ ਹੈ।
ਭਾਰਤ ਦੀ ਅੰਡਰ-17 ਮਹਿਲਾ ਫੁੱਟਬਾਲ ਟੀਮ ਰੂਸ ਵਿਰੁੱਧ 3 ਦੋਸਤਾਨਾ ਮੈਚ ਖੇਡੇਗੀ
NEXT STORY