ਸਪੋਰਟਸ ਡੈਸਕ- ਸਪੇਨ ਦੇ ਰਾਫੇਲ ਨਡਾਲ ਨੇ ਐਤਵਾਰ ਨੂੰ ਨਾਰਵੇ ਦੇ ਕੈਸਪਰ ਰੁੱਡ ਨੂੰ 6-3, 6-3, 6-0 ਨਾਲ ਹਰਾ ਕੇ ਫਰੈਂਚ ਓਪਨ ਖਿਤਾਬ ਜਿੱਤ ਲਿਆ ਹੈ। ਇਸ ਖਿਤਾਬ ਨਾਲ ਨਡਾਲ ਦੇ ਪੁਰਸ਼ ਸਿੰਗਲਜ਼ ਗਰੈਂਡ ਸਲੈਮਾਂ ਦੀ ਗਿਣਤੀ 22 ਹੋ ਗਈ ਹੈ। ਇਹ ਮੈਚ 2 ਘੰਟੇ 18 ਮਿੰਟ ਚੱਲਿਆ ਜਿਸ ਵਿਚ ਨਡਾਲ ਨੇ ਸ਼ੁਰੂ ਤੋਂ ਹੀ ਵਿਰੋਧੀ ਖਿਡਾਰੀ ’ਤੇ ਦਬਾਅ ਬਣਾਈ ਰੱਖਿਆ।
ਨਡਾਲ ਨੇ 14ਵੀਂ ਵਾਰ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਹੈ। 36 ਸਾਲਾ ਨਡਾਲ ਵਿਸ਼ਵ ਵਿੱਚ ਸਭ ਤੋਂ ਵੱਧ ਗਰੈਂਡ ਸਲੈਮ ਸਿੰਗਲ ਖਿਤਾਬ ਜਿੱਤਣ ਵਾਲਾ ਪੁਰਸ਼ ਖਿਡਾਰੀ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਅਤੇ ਸਰਬੀਆ ਦੇ ਨੋਵਾਕ ਜੋਕੋਵਿਚ ਨੇ 20 ਗਰੈਂਡ ਸਲੈਮ ਖਿਤਾਬ ਜਿੱਤੇ ਹਨ। ਨਡਾਲ ਨੇ ਰੋਲਾਂ ਗੈਰਾਂ ਦੇ ਲਾਲ ਬੱਜਰੀ ਵਾਲੇ ਮੈਦਾਨ ’ਤੇ ਫਾਈਨਲ ਮੈਚ ਨਾ ਹਾਰਨ ਦਾ ਸਿਲਸਿਲਾ ਜਾਰੀ ਰੱਖਿਆ। ਉਹ ਇੱਥੇ 2005 ਵਿੱਚ ਪਹਿਲੀ ਵਾਰ ਚੈਂਪੀਅਨ ਬਣਿਆ ਸੀ।
ਨੌਜਵਾਨਾਂ ਦਾ ਪ੍ਰਦਰਸ਼ਨ ਚੰਗਾ, ਪਰ ਸੁਧਾਰ ਦੀ ਲੋੜ : ਸਿੰਧੂ
NEXT STORY