ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਨੇ ਪਿਛਲੇ ਦੋ ਸਾਲ 'ਚ ਕ੍ਰਿਕਟ ਦੇ ਹਰ ਫਾਰਮੇਟ 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਖਾਸ ਕਰ ਵਨ-ਡੇ ਫਾਰਮੇਟ 'ਚ ਤਾਂ ਭਾਰਤੀ ਟੀਮ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ ਪਰ ਇਸ ਤੋਂ ਬਾਅਦ ਵੀ ਵਿਰਾਟ ਕੋਹਲੀ ਐਂਡ ਕੰਪਨੀ ਨੂੰ ਇਸ ਸਮੱਸਿਆ ਦਾ ਹੱਲ ਨਹੀਂ ਮਿਲਿਆ ਉਹ ਹੈ ਨੰਬਰ ਚਾਰ ਦਾ ਬੱਲੇਬਾਜੀ ਕ੍ਰਮ।
ਨੰਬਰ ਚਾਰ ਦਾ ਨਹੀਂ ਮਿਲ ਰਿਹਾ ਕੋਈ ਹੱਲ
ਨੰਬਰ ਚਾਰ ਦੇ ਸਥਾਨ ਨੂੰ ਲੈ ਕੇ ਭਾਰਤੀ ਟੀਮ ਦੀ ਪ੍ਰੇਸ਼ਾਨੀ ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 2019 'ਚ ਵੀ ਬਣੀ ਰਹੀ ਤੇ ਟੀਮ ਨੂੰ ਇਸ ਬੱਲੇਬਾਜ਼ੀ ਕ੍ਰਮ ਤੋਂ ਨਿਰਾਸ਼ਾ ਹੀ ਹੱਥ ਲੱਗੀ। ਨੰਬਰ 4 ਦੇ ਬੱਲੇਬਾਜ਼ੀ ਸਥਾਨ 'ਤੇ ਭਾਰਤੀ ਕ੍ਰਿਕਟ ਟੀਮ ਨੇ ਇਕ ਦਰਜਨ ਤੋਂ ਜ਼ਿਆਦਾ ਖਿਡਾਰੀਆਂ ਨੂੰ ਅਜਮਾਇਆ ਹੈ। ਹਰ ਵਾਰ ਇਕ ਵਿਸ਼ਵਾਸ ਦੇ ਨਾਲ ਬੱਲੇਬਾਜ਼ਾਂ ਨੂੰ ਮੌਕਾ ਦਿੱਤਾ ਪਰ ਹਾਲਾਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ।
ਬੀ. ਸੀ. ਸੀ. ਆਈ. ਦੇ ਸਾਬਕਾ ਸਕੱਤਰ ਰਹੇ ਸੰਜੈ ਜਗਦਾਲੇ ਨੇ ਨੰਬਰ ਚਾਰ ਦੀ ਪਹੇਲੀ ਨੂੰ ਸੁਲਝਾਉਣ ਲਈ ਅਜਿੰਕਯਾ ਰਹਾਨੇ ਦਾ ਨਾਂ ਲਿਆ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਰਹਾਨੇ ਹੀ ਇਸ ਬੱਲੇਬਾਜ਼ੀ ਸਥਾਨ ਦਾ ਸਹੀ ਹੱਲ ਹੋ ਸਕਦੇ ਹਨ। ਕਿ ਇਸ ਨੰਬਰ 'ਤੇ ਅੰਬਾਤੀ ਰਾਇਡੂ ਨੇ ਆਪਣਾ ਦਾਅਵਾ ਮਜਬੂਤ ਕਰ ਦਿੱਤਾ ਸੀ ਪਰ ਵਰਲਡ ਕੱਪ ਆਉਂਦੇ-ਆਉਂਦੇ ਅੰਬਾਤੀ ਰਾਇਡੂ ਦੀ ਟੀਮ ਤੋਂ ਹੀ ਛੁੱਟੀ ਕਰ ਦਿੱਤੀ ਤੇ ਵਿਜੇ ਸ਼ੰਕਰ ਨੂੰ ਇਸ ਸਥਾਨ ਲਈ ਟੀਮ 'ਚ ਸ਼ਾਮਲ ਕੀਤਾ।

ਵਿਵੇਕ ਓਬਰਾਏ ਨੇ ਉੱਡਾਇਆ ਭਾਰਤੀ ਟੀਮ ਦਾ ਮਜ਼ਾਕ ਤਾਂ ਪ੍ਰਸ਼ੰਸਕਾਂ ਨੇ ਵੀ ਇਸ ਤਰ੍ਹਾਂ ਚਖਾਇਆ ਮਜ਼ਾ
NEXT STORY