ਮੁੰਬਈ – ਸਾਬਕਾ ਕਪਤਾਨ ਅਜਿੰਕਯ ਰਹਾਨੇ ਦੀ 159 ਦੌੜਾਂ ਦੀ ਪਾਰੀ ਦੀ ਬਦੌਲਤ ਮੁੰਬਈ ਨੇ ਐਤਵਾਰ ਨੂੰ ਛੱਤੀਸਗੜ੍ਹ ਵਿਰੁੱਧ ਰਣਜੀ ਟਰਾਫੀ ਏਲੀਟ-ਗਰੁੱਪ ਡੀ ਮੈਚ ਦੇ ਮੀਂਹ ਪ੍ਰਭਾਵਿਤ ਦੂਜੇ ਦਿਨ ਆਪਣੀ ਪਹਿਲੀ ਪਾਰੀ ਵਿਚ 8 ਵਿਕਟਾਂ ’ਤੇ 406 ਦੌੜਾਂ ਬਣਾਈਆਂ।
ਪਹਿਲੇ ਦਿਨ 118 ਦੌੜਾਂ ਦੇ ਸਕੋਰ ’ਤੇ ਕੜਵੱਲ ਪੈਣ ਕਾਰਨ ਰਿਟਾਇਰਡ ਹਰਟ ਹੋਣ ਵਾਲਾ ਰਹਾਨੇ ਦੂਜੇ ਦਿਨ ਬੱਲੇਬਾਜ਼ੀ ਲਈ ਉਤਰਿਆ ਤੇ 303 ਗੇਂਦਾਂ ਵਿਚ 21 ਚੌਕਿਆਂ ਦੀ ਮਦਦ ਨਾਲ 159 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੂੰ ਆਦਿੱਤਿਆ ਸਰਵਟੇ (103 ਦੌੜਾਂ ’ਤੇ 4 ਵਿਕਟਾਂ) ਨੇ ਵਿਕਟਾਂ ਪਿੱਛੇ ਕੈਚ ਆਊਟ ਕਰਵਾਇਆ। ਮੁੰਬਈ ਨੇ ਦੂਜੇ ਦਿਨ ਆਪਣੀ ਪਹਿਲੀ ਪਾਰੀ 5 ਵਿਕਟਾਂ ’ਤੇ 251 ਦੌੜਾਂ ਤੋਂ ਅੱਗੇ ਵਧਾਈ ਸੀ ਤੇ ਬੀ. ਕੇ. ਸੀ. ਗਰਾਊਂਡ ’ਤੇ ਦੂਜੇ ਦਿਨ ਸਿਰਫ 46 ਓਵਰ ਸੁੱਟੇ ਗਏ। ਦਿਨ ਦੀ ਖੇਡ ਖਤਮ ਹੋਣ ’ਤੇ ਆਕਾਸ਼ ਆਨੰਦ 60 ਦੌੜਾਂ ਬਣਾ ਕੇ ਖੇਡ ਰਿਹਾ ਸੀ ਜਦਕਿ ਤੁਸ਼ਾਰ ਦੇਸ਼ਪਾਂਡੇ 4 ਦੌੜਾਂ ਬਣਾ ਕੇ ਉਸਦਾ ਸਾਥ ਦੇ ਰਿਹਾ ਸੀ।
'ਇਕ ਆਖਰੀ ਵਾਰ...' ਰੋਹਿਤ ਨੇ ਕਿਹਾ ਅਲਵਿਦਾ, ਸਿਡਨੀ 'ਚ ਸੈਂਕੜਾ ਲਗਾਉਣ ਤੋਂ ਬਾਅਦ ਕੀਤੀ ਖਾਸ ਪੋਸਟ
NEXT STORY