ਮੁੰਬਈ– ਭਾਰਤ ਦਾ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਨੂੰ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਰਾਜਸਥਾਨ ਰਾਇਲਜ਼ ਦਾ ਮੁੱਖ ਕੋਚ ਬਣਾਇਆ ਗਿਆ ਹੈ। ਦ੍ਰਾਵਿੜ ਦਾ ਭਾਰਤ ਦੇ ਮੁੱਖ ਕੋਚ ਦੇ ਤੌਰ ’ਤੇ ਕਾਰਜਕਾਲ ਜੂਨ ਵਿਚ ਟੀ-20 ਵਿਸ਼ਵ ਕੱਪ ਵਿਚ ਖਿਤਾਬੀ ਜਿੱਤ ਦੇ ਨਾਲ ਖਤਮ ਹੋ ਗਿਆ ਸੀ।
ਰਾਇਲਜ਼ ਨੇ ਇਕ ਬਿਆਨ ਵਿਚ ਕਿਹਾ,‘‘ਰਾਇਲਜ਼ ਦਾ ਸਾਬਕਾ ਕਪਤਾਨ ਤੇ ਕੋਚ ਦ੍ਰਾਵਿੜ 2011 ਤੋਂ 2015 ਤੱਕ 5 ਸੈਸ਼ਨਾਂ ਤੱਕ ਟੀਮ ਦੇ ਨਾਲ ਰਿਹਾ। ਉਹ ਤੁਰੰਤ ਟੀਮ ਨਾਲ ਜੁੜ ਕੇ ਕ੍ਰਿਕਟ ਨਿਰਦੇਸ਼ਕ ਕੁਮਾਰ ਸੰਗਾਕਾਰਾ ਨਾਲ ਕੰਮ ਕਰੇਗਾ।’’ ਰਾਇਲਜ਼ ਦੇ ਮਾਲਕ ਮਨੋਜ ਬਦਾਲੇ ਨੇ ਕਿਹਾ,‘‘ਅਸੀਂ ਪਿਛਲੇ ਕੁਝ ਸਾਲਾਂ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਹੈ ਪਰ ਅਜੇ ਵੀ ਕਾਫੀ ਕੁਝ ਸਿੱਖਣਾ ਹੈ। ਦ੍ਰਾਵਿੜ ਦੀ ਵਾਪਸੀ ਨਾਲ ਸਾਡੀ ਤਰੱਕੀ ’ਚ ਤੇਜ਼ੀ ਹੋਵੇਗੀ।’’
ਪੈਰਾਲੰਪਿਕ ਦੇ ਸਮਾਪਤੀ ਸਮਾਰੋਹ ’ਚ ਹਰਵਿੰਦਰ ਤੇ ਪ੍ਰੀਤੀ ਹੋਣਗੇ ਭਾਰਤੀ ਝੰਡਾਬਰਦਾਰ
NEXT STORY