ਨਵੀਂ ਦਿੱਲੀ- ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਨਵੇਂ ਕੋਚ ਰਾਹੁਲ ਦ੍ਰਾਵਿੜ ਦੇ ਨਾਲ ਭਾਰਤੀ ਕ੍ਰਿਕਟ ਤਰੱਕੀ ਦੀਆਂ ਲੀਹਾਂ 'ਤੇ ਚੱਲੇਗਾ ਕਿਉਂਕਿ ਉਹ ਆਪਣੇ ਨਾਲ ਅਪਾਰ ਤਜਰਬਾ ਹੀ ਨਹੀਂ ਸਗੋਂ ਆਪਣੇ ਖੇਡਣ ਵਾਲੇ ਦਿਨਾਂ ਵਾਲੀ ਕੰਮ ਕਰਨ ਦੀ ਉਹ ਸ਼ੈਲੀ ਵੀ ਲੈ ਕੇ ਆਉਣਗੇ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਬੁੱਧਵਾਰ ਨੂੰ ਦ੍ਰਾਵਿੜ ਨੂੰ ਭਾਰਤੀ ਟੀਮ ਦਾ ਨਵਾਂ ਕੋਚ ਬਣਾਉਣ ਦਾ ਐਲਾਨ ਕੀਤਾ। ਉਹ ਰਵੀ ਸ਼ਾਸਤਰੀ ਦੀ ਜਗ੍ਹਾ ਲੈਣਗੇ ਜਿਨ੍ਹਾਂ ਦਾ ਕਾਰਜਕਾਲ ਟੀ-20 ਵਿਸ਼ਵ ਕੱਪ ਦੇ ਬਾਅਦ ਖ਼ਤਮ ਹੋ ਰਿਹਾ ਹੈ। ਗਾਵਸਕਰ ਨੇ ਕਿਹਾ ਕਿ ਭਾਰਤੀ ਕ੍ਰਿਕਟ ਅੱਗੇ ਹੀ ਅੱਗੇ ਜਾਵੇਗਾ। ਉਹ ਆਪਣੇ ਨਾਲ ਅਪਾਰ ਤਜਰਬਾ ਤੇ ਉਹ ਕਾਰਜਸ਼ੈਲੀ ਲੈ ਕੇ ਆਉਣਗੇ ਜੋ ਉਨ੍ਹਾਂ ਨੇ ਆਪਣੇ ਖੇਡਣ ਦੇ ਦਿਨਾਂ 'ਚ ਉਨ੍ਹਾਂ ਨੇ ਅਪਣਾਈ ਸੀ।
ਭਾਰਤ ਨੂੰ ਟੀ-20 ਵਿਸ਼ਵ ਕੱਪ 'ਚ ਸਕਾਟਲੈਂਡ ਤੇ ਨਾਮੀਬੀਆ ਦੇ ਖ਼ਿਲਾਫ਼ ਆਪਣੇ ਅਗਲੇ ਮੈਚਾਂ 'ਚ ਜਿੱਤਣ ਦੇ ਇਲਾਵਾ ਬਾਕੀ ਟੀਮਾਂ ਦੇ ਮੈਚਾਂ ਦੇ ਨਤੀਜੇ ਆਪਣੇ ਮੁਤਾਬਕ ਰਹਿਣ ਦੀ ਉਮੀਦ ਕਰਨੀ ਹੋਵੇਗੀ। ਗਾਵਸਕਰ ਨੇ ਕਿਹਾ ਕਿ ਇਸ ਟੂਰਨਾਮੈਂਟ ਦੇ ਬਾਅਦ ਤੁਹਾਡੇ ਕੋਲ ਨਵਾਂ ਕੋਚ ਹੋਵੇਗਾ ਤੇ ਜਿੰਨੀ ਛੇਤੀ ਉਸ ਦੀ ਨਿਯੁਕਤੀ ਹੋ ਜਾਵੇ, ਉਹ ਓਨਾ ਹੀ ਚੰਗਾ ਹੋਵੇਗਾ ਕਿਉਂਕਿ ਉਨ੍ਹਾਂ ਕੋਲ ਰਣਨੀਤੀ ਬਣਾਉਣ ਦਾ ਸਮਾਂ ਹੋਵੇਗਾ। ਭਾਰਤ ਨੂੰ ਅਜੇ ਦੋ ਮੈਚ ਹੋਰ ਖੇਡਣੇ ਹਨ ਤੇ ਉਨ੍ਹਾਂ ਨੂੰ ਦੇਖ ਕੇ ਦ੍ਰਾਵਿੜ ਨੂੰ ਅੱਗੇ ਦੀ ਰਣਨੀਤੀ ਤੈਅ ਕਰਨ 'ਚ ਮਦਦ ਮਿਲੇਗੀ।
ਇਸ ਵਜ੍ਹਾ ਨਾਲ ਅਫਗਾਨਿਸਤਾਨ ਦੇ ਖ਼ਿਲਾਫ਼ ਨਹੀਂ ਖੇਡੇ ਵਰੁਣ ਚੱਕਰਵਰਤੀ, BCCI ਨੇ ਦਿੱਤੀ ਜਾਣਕਾਰੀ
NEXT STORY