ਆਬੂ ਧਾਬੀ- ਸੱਟਾਂ ਨਾਲ ਜੂਝ ਰਹੇ ਭਾਰਤੀ ਸਪਿਨਰ ਵਰੁਣ ਚੱਕਰਵਰਤੀ ਪੂਰੀ ਤਰ੍ਹਾਂ ਫਿੱਟ ਨਹੀਂ ਹੋਣ ਕਾਰਨ ਬੁੱਧਵਾਰ ਨੂੰ ਇੱਥੇ ਅਫਗਾਨਿਸਤਾਨ ਖ਼ਿਲਾਫ਼ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਟੀ-20 ਵਰਲਡ ਕੱਪ ਮੁਕਾਬਲੇ ਤੋਂ ਬਾਹਰ ਹੋ ਗਏ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਬਿਆਨ 'ਚ ਕਿਹਾ ਕਿ ਵਰੁਣ ਚੱਕਰਵਰਤੀ ਦੇ ਖੱਬੇ ਪੈਰ ਦੀ ਪਿੰਨੀ 'ਚ ਸੱਟ ਹੈ। ਉਹ ਇਸ ਮੈਚ 'ਚ ਚੋਣ ਲਈ ਉਪਲਬਧ ਨਹੀਂ ਸੀ।
ਚੱਕਰਵਰਤੀ ਟੀ-20 ਵਿਸ਼ਵ ਕੱਪ ਦੇ ਦੋ ਮੈਚਾਂ 'ਚ ਇਕ ਵੀ ਵਿਕਟ ਨਹੀਂ ਲੈ ਸਕਿਆ ਸੀ। ਸੱਟ ਦਾ ਸ਼ਿਕਾਰ ਨਾ ਹੋਣ ਦੀ ਸਥਿਤੀ 'ਚ ਵੀ ਉਸ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਮਿਲਣ ਦੀ ਸੰਭਾਵਨਾ ਨਹੀਂ ਸੀ ਕਿਉਂਕਿ ਪਾਕਿਸਤਾਨ ਤੇ ਨਿਊਜ਼ੀਲੈਂਡ ਦੋਵੇਂ ਹੀ ਟੀਮਾਂ ਦੇ ਬੱਲੇਬਾਜ਼ਾਂ ਨੂੰ ਉਨ੍ਹਾਂ ਦਾ ਸਾਹਮਣਾ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਹੋਈ।
ਆਪਣਾ ਪਿਛਲਾ ਕੌਮਾਂਤਰੀ ਮੁਕਾਬਲਾ ਜੂਨ 'ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤੌਰ 'ਤੇ ਖੇਡਣ ਵਾਲੇ ਰਵੀਚੰਦਰਨ ਅਸ਼ਵਿਨ ਨੂੰ ਆਖ਼ਰਕਾਰ ਸਾਢੇ ਚਾਰ ਮਹੀਨੇ ਬਾਅਦ ਕੌਮਾਂਤਰੀ ਮੈਚ 'ਚ ਖੇਡਣ ਦਾ ਮੌਕਾ ਮਿਲਿਆ। ਅਸ਼ਵਿਨ ਚਾਰ ਸਾਲ ਬਾਅਦ ਸੀਮਿਤ ਓਵਰਾਂ ਦਾ ਮੁਕਾਬਲਾ ਖੇਡ ਰਹੇ ਹਨ। ਉਹ ਭਾਰਤ ਵਲੋਂ ਸੀਮਿਤ ਓਵਰਾਂ ਦਾ ਪਿਛਲਾ ਮੁਕਾਬਲਾ 2017 'ਚ ਵੈਸਟਇੰਡੀਜ਼ ਦੇ ਖ਼ਿਲਾਫ਼ ਖੇਡੇ ਸਨ।
ਬਿਗ ਬੈਸ਼ ਲੀਗ ਦੇ ਨਾਲ ਜੁੜਨ ਵਾਲੇ ਪਹਿਲੇ ਭਾਰਤੀ ਬਣੇ ਉਨਮੁਕਤ ਚੰਦ, ਇਸ ਟੀਮ ਲਈ ਖੇਡਣਗੇ
NEXT STORY