ਪੋਰਟਲੈਂਡ (ਅਮਰੀਕਾ)- ਭਾਰਤੀ ਗੋਲਫਰ ਅਦਿਤੀ ਅਸ਼ੋਕ 2021 ਕੈਂਬੀਆ ਪੋਰਟਲੈਂਡ ਕਲਾਸਿਕ ਗੋਲਫ ਟੂਰਨਾਮੈਂਟ 'ਚ ਪਹਿਲੇ ਦੀ ਤਰ੍ਹਾਂ ਸੰਯੁਕਤ 57ਵੇਂ ਸਥਾਨ 'ਤੇ ਬਣੀ ਹੋਈ ਹੈ ਕਿਉਂਕਿ ਭਾਰੀ ਮੀਂਹ ਕਾਰਨ ਤੀਜੇ ਦੌਰ ਦਾ ਖੇਡ ਸ਼ੁਰੂ ਨਹੀਂ ਹੋ ਸਕਿਆ ਤੇ ਹੁਣ ਪ੍ਰਤੀਯੋਗਿਤਾ ਨੂੰ 54 ਹੋਲ ਤਕ ਸੀਮਿਤ ਕਰ ਦਿੱਤਾ ਗਿਆ ਹੈ। ਪਹਾੜ੍ਹੀ 'ਤੇ ਸਥਿਤ ਇਹ ਕੋਰਸ ਰਾਤ ਨੂੰ ਭਾਰੀ ਮੀਂਹ ਕਾਰਨ ਗਿੱਲਾ ਹੋ ਗਿਆ। ਅੱਗੇ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।
ਆਯੋਜਕਾਂ ਨੇ ਕਿਹਾ ਕਿ ਜ਼ਰੂਰਤ ਪੈਣ 'ਤੇ ਖੇਡ ਨੂੰ ਸੋਮਵਾਰ ਤਕ ਖਿੱਚਿਆ ਜਾ ਸਕਦਾ ਹੈ। ਪਹਿਲੇ ਦੌਰ 'ਚ ਪੰਜ ਓਵਰ 77 ਦਾ ਸਕੋਰ ਬਣਾਉਣ ਵਾਲੀ ਅਦਿਤੀ ਨੇ ਦੂਜੇ ਦੌਰ 'ਚ ਪਾਰ 72 ਦਾ ਕਾਰਡ ਖੇਡਿਆ ਜਿਸ ਨਾਲ ਉਹ ਕਟ 'ਚ ਜਗ੍ਹ ਬਣਾਉਣ 'ਚ ਸਫਲ ਰਹੀ। ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾਬਜ਼ ਜਿਨ ਯੰਗ ਨੂੰ (69-67) ਕੁਲ ਅੰਡਰ ਦੇ ਨਾਲ ਚੋਟੀ 'ਤੇ ਚਲ ਰਹੀ ਹੈ।
KKR v RCB : ਬੈਂਗਲੁਰੂ ਵਿਰੁੱਧ ਕੋਲਕਾਤਾ ਨੂੰ ਹਰ ਹਾਲ 'ਚ ਜਿੱਤ ਦੀ ਲੋੜ
NEXT STORY