ਆਬੂ ਧਾਬੀ- ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਵਿਰੁੱਧ ਸੋਮਵਾਰ ਨੂੰ ਹੋਣ ਵਾਲੇ ਆਈ. ਪੀ. ਐੱਲ. ਦੇ ਦੂਜੇ ਗੇੜ ਦੇ ਮੁਕਾਬਲੇ ਵਿਚ ਹਰ ਹਾਲ ਵਿਚ ਜਿੱਤ ਚਾਹੀਦੀ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਟੂਰਨਾਮੈਂਟ ਤੋਂ ਬਾਅਦ ਯੂ. ਏ. ਈ. ਵਿਚ ਹੋਣ ਵਾਲਾ ਟੀ-20 ਵਿਸ਼ਵ ਕੱਪ ਕਪਤਾਨ ਦੇ ਰੂਪ ਵਿਚ ਉਸਦਾ ਆਖਰੀ ਵਿਸ਼ਵ ਕੱਪ ਹੋਵੇਗਾ ਤੇ ਇਸ ਵਿਸ਼ਵ ਕੱਪ ਤੋਂ ਬਾਅਦ ਉਹ ਟੀ-20 ਦੀ ਕਪਤਾਨੀ ਛੱਡ ਦੇਵੇਗਾ। ਵਿਰਾਟ ਇਹ ਐਲਾਨ ਕਰ ਕੇ ਖੁਦ ਤੋਂ ਕਪਤਾਨੀ ਦਾ ਦਬਾਅ ਹਟਾ ਚੁੱਕਾ ਹੈ। ਹਾਲਾਂਕਿ ਉਸ ਨੇ ਆਈ. ਪੀ. ਐੱਲ. ਫਾਰਮੈੱਟ ਵਿਚ ਕਪਤਾਨੀ ਨੂੰ ਲੈ ਕੇ ਕੁਝ ਨਹੀਂ ਕਿਹਾ ਹੈ। ਬੈਂਗਲੁਰੂ ਟੀਮ ਦਾ ਭਾਰਤ ਵਿਚ ਹੋਏ ਪਹਿਲੇ ਗੇੜ 'ਚ ਪ੍ਰਦਰਸ਼ਨ ਸਬਰਯੋਗ ਰਿਹਾ ਸੀ ਅਥੇ ਉਸ ਨੇ ਆਪਣੇ 7 ਮੈਚਾਂ ਵਿਚੋਂ 5 ਮੈਚ ਜਿੱਤੇ ਸਨ ਅਤੇ ਉਹ 10 ਅੰਕ ਲੈ ਕੇ ਸੂਚੀ ਵਿਚ ਤੀਜੇ ਸਥਾਨ 'ਤੇ ਹੈ ਅਤੇ ਉਸ ਨੂੰ ਪਲੇਅ ਆਫ ਵਿਚ ਜਗ੍ਹਾ ਬਣਾਉਣ ਲਈ ਆਪਣੇ ਬਾਕੀ 7 ਮੈਚਾਂ ਵਿਚੋਂ 3 ਮੈਚ ਜਿੱਤਣ ਦੀ ਲੋੜ ਹੈ। ਤਾਂ ਉੱਥੇ ਹੀ ਦੂਜੇ ਪਾਸੇ ਕੋਲਕਾਤਾ ਦੀ ਟੀਮ 7 ਮੈਚਾਂ ਵਿਚੋਂ ਸਿਰਫ 4 ਅੰਕਾਂ ਨਾਲ ਅੰਕ ਸੂਚੀ ਵਿਚ 7ਵੇਂ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- ਬੁਮਰਾਹ ਨੇ ਬਣਾਇਆ ਰਿਕਾਰਡ, ਮੁੰਬਈ ਇੰਡੀਅਨਜ਼ ਨੇ ਦਿੱਤਾ ਸ਼ਾਨਦਾਰ ਤੋਹਫਾ
ਕੋਲਕਾਤਾ ਦੀਆਂ ਇਸ ਮੈਚ ਵਿਚ ਮਿਲੀ ਜਿੱਤ ਤੋਂ ਉਮੀਦਾਂ ਕਾਇਮ ਰਹਿਣਗੀਆਂ, ਨਹੀਂ ਤਾਂ ਇਸ ਮੈਚ ਨੂੰ ਹਾਰ ਜਾਣ ਤੋਂ ਬਾਅਦ ਉਸ ਨੂੰ ਆਪਣੇ ਬਚੇ ਸਾਰੇ 6 ਮੈਚ ਜਿੱਤਣੇ ਪੈਣਗੇ। ਕੋਲਕਾਤਾ ਲਈ ਇਹ ਮੈਚ ਹਰ ਸਾਲ ਵਿਚ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਨੇ ਚੇਨਈ ਵਿਚ ਹੋਏ ਮੁਕਾਬਲੇ ਵਿਚ ਬੈਂਗਲੁਰੂ ਨੇ 204 ਦੌੜਾਂ ਦਾ ਵੱਡਾ ਸਕੋਰ ਬਣਾ ਕੇ ਕੋਲਕਾਤਾ ਨੂੰ 38 ਦੌੜਾਂ ਨਾਲ ਹਾਰਇਆ ਸੀ। ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਦੀ ਟੀਮ 166 ਦੌੜਾਂ ਹੀ ਬਣਾ ਸਕੀ ਸੀ। ਮੈਚ ਵਿਚ ਸਿਰਫ 34 ਗੇਂਦਾਂ 'ਤੇ 9 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 76 ਦੌੜਾਂ ਬਣਾਉਣ ਵਾਲਏ ਏ. ਬੀ. ਡਿਵੀਲੀਅਰਸ ਨੂੰ ਪਲੇਅਰ ਆਫ ਦਿ ਮੈਚ ਐਲਾਨ ਕੀਤਾ ਗਿਆ ਸੀ।
ਇਹ ਖ਼ਬਰ ਪੜ੍ਹੋ- ਆਸਟਰੇਲੀਆਈ ਤੇਜ਼ ਗੇਂਦਬਾਜ਼ ਸਟੇਲਾ ਨੂੰ ਭਾਰਤ ਵਿਰੁੱਧ ਵਨ ਡੇ 'ਚ ਡੈਬਿਊ ਦੀ ਉਮੀਦ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬਰਤਾਨਵੀ ਮੁੱਕੇਬਾਜ਼ ਅਮੀਰ ਖਾਨ ਨੂੰ ਫੇਸ ਮਾਸਕ ਨਾਲ ਹੋਣ ਕਾਰਨ ਹਵਾਈ ਉਡਾਣ ਤੋਂ ਉਤਾਰਿਆ
NEXT STORY