ਸਪੋਰਟਸ ਡੈਸਕ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 ਲਈ ਮੇਗਾ ਆਕਸ਼ਨ 12 ਤੇ 13 ਫਰਵਰੀ ਨੂੰ ਆਯੋਜਿਤ ਕੀਤੀ ਗਈ। ਇਸ ਆਕਸ਼ਨ 'ਚ ਕੁਲ 204 ਖਿਡਾਰੀਆਂ ਨੂੰ ਫ੍ਰੈਂਚਾਈਜ਼ੀਆਂ ਨੇ ਖ਼ਰੀਦਿਆ ਜਿਸ ਲਈ 5 ਅਰਬ, 51 ਕਰੋੜ ਤੇ 70 ਲੱਖ ਰੁਪਏ ਖ਼ਰਚ ਕੀਤੇ ਗਏ। ਦੋ ਦਿਨ ਤਕ ਚਲੀ ਆਕਸ਼ਨ 'ਚ ਕੁਲ 600 ਖਿਡਾਰੀਆਂ ਨੇ ਹਿੱਸਾ ਲਿਆ, ਜਿਸ 'ਤੇ 10 ਟੀਮਾਂ ਨੇ ਬੋਲੀ ਲਾਈ।
ਇਹ ਵੀ ਪੜ੍ਹੋ : IPL 'ਚ ਚਮਕੀ ਕਿਸਮਤ, ਇਲੈਕਟ੍ਰੀਸ਼ੀਅਨ ਦਾ ਪੁੱਤਰ ਬਣਿਆ ਕਰੋੜਪਤੀ
ਇਸ ਵਾਰ ਬੋਲੀ ਰਾਹੀਂ ਫ੍ਰੈਂਚਾਜ਼ੀਆਂ ਵਲੋਂ ਮਜ਼ਬੂਤ ਟੀਮ ਤਿਆਰ ਕਰਨ ਲਈ ਹੋੜ ਰਹੀ। ਦੋ ਦਿਨਾਂ 'ਚ ਅਸੀਂ ਈਸ਼ਾਨ ਕਿਸ਼ਨ ਕਿਸ਼ਨ (15.25 ਕਰੋੜ ਰੁਪਏ), ਦੀਪਕ ਚਾਹਰ (14 ਕਰੋੜ) ਤੇ ਸ਼੍ਰੇਅਸ ਅਈਅਰ (12.25 ਕਰੋੜ) ਜਿਹੇ ਉਭਰਦੇ ਖਿਡਾਰੀਆਂ ਲਈ ਟੀਮਾਂ ਨੇ ਵੱਧ ਚੜ੍ਹ ਕੇ ਨਿਲਾਮੀ ਕੀਤੀ। ਹਾਲਾਂਕਿ ਇਸ ਦਰਮਿਆਨ ਕੁਝ ਧਾਕੜ ਖਿਡਾਰੀ ਵੀ ਰਹੇ ਜਿਨ੍ਹਾਂ ਨੂੰ ਕੋਈ ਖ਼ਰੀਦਾਰ ਨਹੀਂ ਮਿਲਿਆ।
ਸੁਰੇਸ਼ ਰੈਨਾ ਤੋਂ ਲੈ ਕੇ ਸਟੀਵ ਸਮਿਥ ਤਕ, ਨਜ਼ਰ ਮਾਰੀਏ ਤਾਂ ਅਜਿਹੇ 10 ਸਟਾਰ ਪਲੇਅਰਜ਼ ਹਨ ਜਿਨ੍ਹਾਂ ਦਾ ਸਿਤਾਰਾ ਆਈ. ਪੀ. ਐੱਲ. ਆਕਸ਼ਨ 2022 'ਚ ਨਹੀਂ ਚਮਕਿਆ ਤੇ ਉਹ ਅਨਸੋਲਡ ਰਹਿ ਗਏ ਜੋ ਕਿ ਬਹੁਤ ਹੀ ਹੈਰਾਨਗੀ ਦੀ ਗੱਲ ਹੈ।
ਇਹ ਵੀ ਪੜ੍ਹੋ : ਦਿੱਲੀ ਕੈਪੀਟਲਸ ਵਲੋਂ ਖ਼ਰੀਦੇ ਜਾਣ ਦੇ ਬਾਅਦ ਬੋਲੇ ਯਸ਼ ਢੁਲ- ਸੱਚ ਹੋਇਆ ਸੁਫ਼ਨਾ
ਹੇਠਾਂ ਸੂਚੀ 'ਚ ਅਜਿਹੇ ਧਾਕੜ ਖਿਡਾਰੀਆਂ ਦੇ ਨਾਂ ਹਨ ਜੋ ਇਸ ਵਾਲ ਅਨਸੋਲਡ ਰਹੇ।
* ਸੁਰੇਸ਼ ਰੈਨਾ
* ਸਟੀਵ ਸਮਿਥ
* ਇਮਰਾਨ ਤਾਹਿਰ
* ਇਓਨ ਮੋਰਗਨ
* ਐਰੋਨ ਫਿੰਚ
* ਇਸ਼ਾਂਤ ਸ਼ਰਮਾ
* ਸ਼ਾਕਿਬ ਅਲ ਹਸਨ
* ਆਦਿਲ ਰਾਸ਼ਿਦ
* ਚੇਤੇਸ਼ਵਰ ਪੁਜਾਰਾ
* ਡੇਵਿਡ ਮਲਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬੁਮਰਾਹ ਨਾਲ ਮਜ਼ਬੂਤ ਜੋੜੀਦਾਰ ਹੋਵੇਗਾ ਇਹ ਖਿਡਾਰੀ, ਪਹਿਲਾਂ ਹੀ ਕਰ ਲਈ ਸੀ ਚਰਚਾ : ਆਕਾਸ਼ ਅੰਬਾਨੀ
NEXT STORY