ਨਵੀਂ ਦਿੱਲੀ- ਸ਼੍ਰੀਲੰਕਾਈ ਬੱਲੇਬਾਜ਼ ਭਾਨੁਕਾ ਰਾਜਪਕਸ਼ੇ ਮੰਨਦੇ ਹਨ ਕਿ ਇਕ ਖਿਡਾਰੀ ਲਈ ਕੌਸ਼ਲ ਸਭ ਤੋਂ ਅਹਿਮ ਹੁੰਦਾ ਹੈ ਪਰ ਨਾਲ ਹੀ ਇਹ ਵੀ ਮਹਿਸੂਸ ਕਰਦੇ ਹਨ ਕਿ ਜ਼ਰੂਰੀ ਫਿਟਨੈੱਸ ਮਿਆਰ ਹਾਸਲ ਕੀਤੇ ਬਿਨਾਂ ਆਧੁਨਿਕ ਯੁੱਗ ਕ੍ਰਿਕਟ ’ਚ ਬਣੇ ਰਹਿਣਾ ਸੰਭਵ ਨਹੀਂ ਹੈ। ਫਿਟਨੈੱਸ ਮੁੱਦਿਆਂ ਕਾਰਨ ਹੀ ਰਾਸ਼ਟਰੀ ਟੀਮ ਤੋਂ ਬਾਹਰ ਕੀਤੇ ਗਏ ਰਾਜਪਕਸ਼ੇ ਹੁਣ ਭਾਰਤ ਦੇ ਸਭ ਤੋਂ ਫਿੱਟ ਕ੍ਰਿਕਟਰ ਵਿਰਾਟ ਕੋਹਲੀ ਨਾਲ ਇਸ ਸਬੰਧੀ ਗੱਲਬਾਤ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੂੰ ਉਹ ‘ਕ੍ਰਿਕਟ ਦਾ ਕ੍ਰਿਸਟੀਆਨੋ ਰੋਨਾਲਡੋ ਮੰਨਦੇ ਹੈ।
ਇਹ ਖ਼ਬਰ ਪੜ੍ਹੋ- ਪੁਰਤਗਾਲ ਨੇ ਕੀਤਾ ਕੁਆਲੀਫਾਈ, ਰੋਨਾਲਡੋ ਨੂੰ ਮਿਲਿਆ ਫੀਫਾ ਵਿਸ਼ਵ ਕੱਪ ਜਿੱਤਣ ਦਾ ਇਕ ਹੋਰ ਮੌਕਾ
ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਹਿੱਸਾ ਹੋਣ ਨਾਲ ਸ਼੍ਰੀਲੰਕਾ ਦੇ ਇਸ 30 ਸਾਲਾ ਖਿਡਾਰੀ ਨੂੰ ਸਾਬਕਾ ਭਾਰਤੀ ਕਪਤਾਨ ਨਾਲ ਮਿਲਣ ਦਾ ਮੌਕਾ ਮਿਲ ਸਕਦਾ ਹੈ ਤੇ ਉਹ ਉਮੀਦ ਕਰਦੇ ਹਨ ਕਿ ਇਸ ਤੋਂ ਉਨ੍ਹਾਂ ਨੂੰ ਫਾਇਦਾ ਮਿਲੇਗਾ। ਰਾਜਪਕਸ਼ੇ ਨੇ ਜਨਵਰੀ 2022 ’ਚ ਅੰਤਰਰਾਸ਼ਟਰੀ ਸੰਨਿਆਸ ਦੀ ਘੋਸ਼ਣਾ ਕਰ ਦਿੱਤੀ ਤੇ ਫਿਰ ਅਧਿਕਾਰੀਆਂ ਦੇ ਜ਼ੋਰ ਦੇਣ ’ਤੇ ਇਕ ਹਫਤੇ ਬਾਅਦ ਇਸ ਨੂੰ ਵਾਪਸ ਲੈ ਲਿਆ। ਹਾਲਾਂਕਿ ਉਹ ਇਸ ਫਿਟਨੈੱਸ ਮੁੱਦੇ ਕਾਰਨ ਪਿਛਲੇ ਮਹੀਨੇ ਭਾਰਤ ਆਉਣ ਦਾ ਮੌਕਾ ਵੀ ਗੁਆ ਚੁੱਕੇ ਹਨ। ਰਾਜਪਕਸ਼ੇ ਨੂੰ ਭਰੋਸਾ ਹੈ ਕਿ ਪੰਜਾਬ ਕਿੰਗਜ਼ ਨਾਲ 2 ਮਹੀਨੇ ਗੁਜ਼ਾਰਨ ਨਾਲ ਉਨ੍ਹਾਂ ਦੇ ਖੇਡ ਨੂੰ ਬਹੁਤ ਫਾਇਦਾ ਮਿਲੇਗਾ ਤੇ ਉਹ ਆਪਣੇ ਫਿਟਨੈੱਸ ਨੂੰ ਅਗਲੇ ਪੱਧਰ ਤੱਕ ਲੈ ਜਾਣਗੇ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਦਿੱਗਜ ਕ੍ਰਿਕਟਰ ਵਾਰਨ ਨੂੰ ਦਿੱਤੀ ਅੰਤਿਮ ਵਿਦਾਈ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਆਸਟਰੇਲੀਆ ਨੇ ਦਿੱਗਜ ਕ੍ਰਿਕਟਰ ਵਾਰਨ ਨੂੰ ਦਿੱਤੀ ਅੰਤਿਮ ਵਿਦਾਈ
NEXT STORY