ਨਵੀਂ ਦਿੱਲੀ – ਸ਼੍ਰੀਲੰਕਾ ਦੇ ਧਾਕੜ ਬੱਲੇਬਾਜ਼ ਕੁਮਾਰ ਸੰਗਾਕਾਰਾ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫ੍ਰੈਂਚਾਈਜ਼ੀ ਰਾਜਸਥਾਨ ਰਾਇਲਜ਼ ਨੇ ਐਤਵਾਰ ਨੂੰ ਅਗਾਮੀ ਸੈਸ਼ਨ ਲਈ ਕ੍ਰਿਕਟ ਨਿਰਦੇਸ਼ਕ ਨਿਯੁਕਤ ਕੀਤਾ ਹੈ। ਮੌਜੂਦਾ ਸਮੇਂ ਵਿਚ ਮੇਰਿਲਬੋਨ ਕ੍ਰਿਕਟ ਕਲੱਬ (ਐੱਮ. ਸੀ. ਸੀ.) ਦੇ ਮੁਖੀ ਸੰਗਾਕਾਰਾ ਨੂੰ ਫ੍ਰੈਂਚਾਈਜ਼ੀ ਲਈ ਮੈਦਾਨ ’ਤੇ ਕ੍ਰਿਕਟ ਨਾਲ ਜੁੜੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ। ਇਨ੍ਹਾਂ ਵਿਚ ਕੋਚਿੰਗ ਢਾਂਚਾ, ਨਿਲਾਮੀ ਯੋਜਨਾ, ਟੀਮ ਰਣਨੀਤੀ, ਪ੍ਰਤਿਭਾ ਖੋਜ ਤੇ ਵਿਕਾਸ ਅਤੇ ਨਾਗਪੁਰ ਵਿਚ ਰਾਇਲਜ਼ ਅਕੈਡਮੀ ਦਾ ਵਿਕਾਸ ਵੀ ਸ਼ਾਮਲ ਹੈ।
ਸੰਗਾਕਾਰਾ ਨੇ ਕਿਹਾ ਕਿ ਵਿਸ਼ਵ ਦੀ ਪ੍ਰਮੁੱਖ ਪ੍ਰਤੀਯੋਗਿਤਾ 'ਚ ਇਕ ਫ੍ਰੈਂਚਾਈਜ਼ੀ ਦੀ ਕ੍ਰਿਕਟ ਰਣਨੀਤੀ ਤਿਆਰ ਕਰਨ ਦੇ ਨਾਲ ਇਸ ਆਈ. ਪੀ. ਐੱਲ. ਟੀਮ ਦੀ ਭਵਿੱਖ ਦੀ ਸਫਲਤਾ ਦੀ ਨੀਂਹ ਤਿਆਰ ਕਰਨ ਲਈ ਵਿਕਾਸ ਪ੍ਰੋਗਰਾਮਾਂ ਅਤੇ ਕ੍ਰਿਕਟ ਦੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਅਜਿਹਾ ਮੌਕਾ ਹੈ, ਜਿਸ ਨੇ ਅਸਲ 'ਚ ਪ੍ਰੇਰਿਤ ਕੀਤਾ। ਆਸਟਰੇਲੀਆ ਸਟੀਵ ਸਮਿਥ ਦੇ ਸਥਾਨ 'ਤੇ ਫ੍ਰੈਂਚਾਈਜ਼ੀ ਦੇ ਨਵੇਂ ਕਪਤਾਨ ਨਿਯੁਕਤ ਕੀਤੇ ਗਏ ਸੰਜੂ ਸੈਮਸਨ ਨੇ ਇਸ ਅਨੁਭਵੀ ਵਿਕਟਕੀਪਰ ਬੱਲੇਬਾਜ਼ ਦੇ ਨਿਰਦੇਸ਼ਕ ਬਣਨ 'ਤੇ ਖੁਸ਼ੀ ਵਿਅਕਤ ਕੀਤੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਜੇਕਰ ਇੰਗਲੈਂਡ ਬੈਸਟ 11 ਨਹੀਂ ਉਤਾਰਦਾ ਤਾਂ ਇਹ ਭਾਰਤੀ ਟੀਮ ਲਈ ਅਪਮਾਨਜਨਕ ਹੋਵੇਗਾ : ਪੀਟਰਸਨ
NEXT STORY