ਨਵੀਂ ਦਿੱਲੀ : ਆਈ. ਪੀ. ਐੱਲ. ਸੀਜ਼ਨ 12 ਦੇ ਸ਼ੁਰੂ ਹੋਣ ਵਿਚ ਹੁਣ ਕੁਝ ਹੀ ਸਮਾਂ ਬਾਕੀ ਬਚਿਆ ਹੈ ਪਰ ਇਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਸਟਰੇਲੀਆ ਦੇ ਧਾਕੜ ਕ੍ਰਿਕਟਰ ਸ਼ੇਨ ਵਾਰਨ ਫਿਰ ਤੋਂ ਰਾਜਸਥਾਨ ਰਾਇਲਸ ਟੀਮ ਦੇ ਨਾਲ ਜੁੜ ਗਏ ਹਨ ਜਿੱਥੇ ਉਹ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਦਿਸਣਗੇ। ਦਰਅਸਲ ਰਾਜਸਥਾਨ ਨੇ ਸ਼ਨੀਵਾਰ ਵਾਰਨ ਨੂੰ ਟੀਮ ਦਾ ਬ੍ਰਾਂਡ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ।
ਜਿਤਾ ਚੁੱਕੇ ਹਨ ਖਿਤਾਬ
ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਦਾ ਪਹਿਲਾ ਸੀਜ਼ਨ 2008 ਵਿਚ ਹੋਇਆ ਸੀ ਜਿਸ ਨੂੰ ਰਾਜਸਥਾਨ ਦੀ ਟੀਮ ਨੇ ਜਿੱਤਿਆ ਸੀ। ਉਸ ਸਮੇਂ ਰਾਜਸਥਾਨ ਟੀਮ ਦੇ ਕਪਤਾਨ ਸ਼ੇਨ ਵਾਰਨ ਹੀ ਸੀ। ਉਸ ਦੀ ਟੀਮ ਨੇ ਫਾਈਨਲ ਵਿਚ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਉਹ ਟੀਮ ਦੇ ਮੈਂਟਰ ਰਹਿ ਚੁੱਕੇ ਹਨ ਪਰ ਇਸ ਵਾਰ ਉਹ ਨਵੀਂ ਭੂਮਿਕਾ ਵਿਚ ਟੀਮ ਦੇ ਨਲਾ ਜੁੜਨਗੇ।
ਵਾਪਸੀ 'ਤੇ ਖੁਸ਼ ਹਨ ਵਾਰਨ
ਰਾਜਸਥਾਨ ਲਈ 2008 ਤੋਂ ਲੈ ਕੇ 2011 ਤੱਕ ਕਪਤਾਨੀ ਕਰਨ ਵਾਲੇ ਵਾਰਨ ਨੇ ਕਿਹਾ, ''ਮੈਂ ਰਾਜਸਥਾਨ ਰਾਇਲਸ ਦੇ ਨਾਲ ਵਾਪਸ ਜੁੜ ਕੇ ਬਹੁਤ ਖੁਸ਼ ਹਾਂ ਅਤੇ ਟੀਮ ਦੇ ਲਗਾਤਾਰ ਸਮਰਥਨ ਦਾ ਧੰਨਵਾਦੀ ਹਾਂ। ਮੈਨੂੰ ਟੀਮ ਦਾ ਨਵਾਂ ਲੁਕ ਪਸੰਦ ਆਇਆ ਅਤੇ ਉਮੀਦ ਹੈ ਕਿ ਪ੍ਰਸ਼ੰਸਕ ਵੀ ਇਸ ਨੂੰ ਪਸੰਦ ਕਰਨਗੇ।
ਗੁਲਾਬੀ ਰੰਗ 'ਤ ਦਿਸੇਗੀ ਟੀਮ

ਇਸ ਤੋਂ ਇਲਾਵਾ ਟੀਮ ਦੇ ਖਿਡਾਰੀਆਂ ਦੀ ਜਰਸੀ ਦਾ ਰੰਗ ਵੀ ਬਦਲਿਆ ਦਿਸੇਗਾ। ਆਗਾਮੀ ਸੈਸ਼ਨ ਵਿਚ ਖਿਡਾਰੀ ਨੀਲੇ ਦੀ ਜਗ੍ਹਾ ਗੁਲਾਬੀ ਰੰਗ ਦੀ ਜਰਸੀ ਪਾਉਣਗੇ। ਫ੍ਰੈਂਚਾਈਜ਼ੀ ਨੇ ਪ੍ਰੈਸ ਕਾਨਫ੍ਰੈਂਸ 'ਤੇ ਦੱਸਿਆ ਕਿ ਜੈਪੁਰ ਨੂੰ ਗੁਲਾਬੀ ਨਗਰੀ ਦੇ ਰੂਪ 'ਚ ਜਾਣਿਆ ਜਾਂਦਾ ਹੈ, ਜੋਧਪੁਰ ਗੁਲਾਬੀ ਬਲੁਆ ਪੱਥਰ ਲਈ ਪ੍ਰਸਿੱਧ ਹੈ ਅਤੇ ਉਦੇਪੁਰ ਗੁਲਾਬੀ ਸੰਗਮਰਮਰ ਦਾ ਉਤਪਾਦਨ ਕਰਦਾ ਹੈ। ਇਸ ਲਿਹਾਜ ਨਾਲ ਗੁਲਾਬੀ ਰੰਗ ਟੀਮ ਲਈ ਪੂਰੀ ਤਰ੍ਹਾਂ ਨਾਲ ਮੁਫੀਦ ਹੈ। ਇਸ ਨਾਲ ਪ੍ਰਸ਼ੰਸਕ ਵੀ ਜੁੜਿਆ ਹੋਇਆ ਮਹਿਸੂਸ ਕਰਨਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇਸੰਤੋਸ਼ ਟਰਾਫੀ : ਦਿੱਲੀ ਨੇ ਚੰਡੀਗੜ੍ਹ ਨੂੰ 1-0 ਨਾਲ ਹਰਾਇਆ
NEXT STORY