ਮੁੰਬਈ- ਕਪਤਾਨ ਹਾਰਦਿਕ ਪੰਡਯਾ (87), ਅਭਿਨਵ ਮਨੋਹਰ (43) ਅਤੇ ਡੇਵਿਡ ਮਿਲਰ (31) ਦੀ ਤੂਫਾਨੀ ਪਾਰੀਆਂ ਦੀ ਬਦਲੌਤ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਜ਼ ਦੇ ਵਿਰੁੱਧ 2022 ਆਈ. ਪੀ. ਐੱਲ. ਦੇ 24ਵੇਂ ਮੈਚ ਵਿਚ ਵੀਰਵਾਰ ਨੂੰ 20 ਓਵਰ ਵਿਚ ਚਾਰ ਵਿਕਟ 'ਤੇ 192 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਲਿਆ। ਗੁਜਰਾਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਖਰਾਬ ਸ਼ੁਰੂਆਤ ਕੀਤੀ। ਟੀਮ ਨੇ 15 ਦੇ ਸਕੋਰ 'ਤੇ ਆਪਣੀਆਂ 2 ਵਿਕਟਾਂ ਗੁਆ ਦਿੱਤੀਆਂ। 12 ਦੇ ਸਕੋਰ 'ਤੇ ਮੈਥਿਊ ਵੇਡ, ਜਦਕਿ 15 ਦੇ ਸਕੋਰ 'ਤੇ ਵਿਜੇ ਸ਼ੰਕਰ ਦਾ ਵਿਕਟ ਡਿੱਗਿਆ। 55 ਦੇ ਸਕੋਰ 'ਤੇ ਗੁਜਰਾਤ ਦਾ ਇਹ ਤੀਜਾ ਵਿਕਟ ਸੀ ਪਰ ਇਸ ਤੋਂ ਬਾਅਦ ਹਾਰਦਿਕ ਪੰਡਯਾ ਨੇ ਕਪਤਾਨ ਦੀ ਭੂਮਿਕਾ ਨਿਭਾਉਂਦੇ ਹੋਏ ਟੀਮ ਨੂੰ ਸੰਕਟ 'ਚੋਂ ਬਾਹਰ ਕੱਢਿਆ।
ਇਹ ਖ਼ਬਰ ਪੜ੍ਹੋ-ਬੇਂਜੇਮਾ ਦੇ ਗੋਲ ਨਾਲ ਰੀਆਲ ਮੈਡ੍ਰਿਡ ਚੈਂਪੀਅਨਸ ਲੀਗ ਸੈਮੀਫਾਈਨਲ 'ਚ
ਹਾਰਦਿਕ ਤੇ ਅਭਿਨਵ ਨੇ ਮਿਲ ਕੇ ਪਾਰੀ ਨੂੰ ਤੇਜ਼ੀ ਦੇ ਨਾਲ ਅੱਗੇ ਵਧਾਇਆ। ਦੋਵਾਂ ਬੱਲੇਬਾਜ਼ਾਂ ਨੇ ਚੌਥੇ ਵਿਕਟ ਦੇ ਲਈ 86 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ, ਜਿਸ ਨੇ ਟੀਮ ਨੂੰ ਵੱਡੇ ਸਕੋਰ 'ਤੱਕ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ। ਗੁਜਰਾਤ ਨੇ ਆਖਰੀ ਚਾਰ ਓਵਰਾਂ ਵਿਚ 13 ਦੇ ਰਨ ਰੇਟ ਨਾਲ 53 ਦੌੜਾਂ ਬਣਾਈਆਂ ਤੇ ਰਾਜਸਥਾਨ ਦੇ ਸਾਹਮਣੇ 193 ਦੌੜਾਂ ਦਾ ਵੱਡਾ ਟੀਚਾ ਦਿੱਤਾ। ਹਾਰਦਿਕ ਨੇ ਅੱਠ ਚੌਕਿਆਂ ਅਤੇ 4 ਛੱਕਿਆਂ ਦੇ ਦਮ 'ਤੇ 52 ਗੇਂਦਾਂ 'ਤੇ 87 ਦੌੜਾਂ ਬਣਾ ਕੇ ਅਜੇਤੂ ਰਹੇ, ਜਦਕਿ ਮਿਲਰ ਨੇ ਪੰਜ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 14 ਗੇਂਦਾਂ 'ਤੇ 31 ਦੌੜਾਂ ਬਣਾਈਆਂ।
ਇਸ ਤੋਂ ਇਲਾਵਾ ਅਭਿਨਵ ਨੇ ਚਾਰ ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 28 ਗੇਂਦਾਂ 'ਤੇ 43 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਟ੍ਰੇਂਟ ਬੋਲਟ ਦੀ ਗੈਰ ਮੌਜੂਦਗੀ ਵਿਚ ਅੱਜ ਰਾਜਸਥਾਨ ਵਲੋਂ ਗੇਂਦਬਾਜ਼ੀ ਸੁਸਤ ਰਹੀ । ਯੁਜਵੇਂਦਰ ਚਾਹਲ, ਕੁਲਦੀਪ ਸੇਨ ਤੇ ਰਿਆਨ ਪਰਾਗ ਨੇ 1-1 ਵਿਕਟ ਹਾਸਲ ਕੀਤਾ ਤੇ ਮਹਿੰਗੇ ਸਾਬਤ ਹੋਏ।
ਇਹ ਖ਼ਬਰ ਪੜੋ- ਸਪੇਨ ਦਾ ਸ਼ਹਿਰ ਮਲਾਗਾ ਕਰੇਗਾ 2022-23 'ਚ ਡੇਵਿਸ ਕੱਪ ਫਾਈਨਲਜ਼ ਦੀ ਮੇਜ਼ਬਾਨੀ
ਪਲੇਇੰਗ ਇੰਲੈਵਨ-
ਰਾਜਸਥਾਨ ਰਾਇਲਜ਼ :- ਜੋਸ ਬਟਲਰ, ਯਸ਼ਸਵੀ ਜਾਇਸਵਾਲ/ਦੇਵਦੱਤ ਪਡੀਕੱਲ, ਸੰਜੂ ਸੈਮਸਨ (ਕਪਤਾਨ ਤੇ ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਜਿੰਮੀ ਨੀਸ਼ਮ, ਨਵਦੀਪ ਸੈਣੀ, ਟ੍ਰੇਂਟ ਬੋਲਟ, ਪ੍ਰਸਿੱਧ ਕ੍ਰਿਸ਼ਣਾ, ਯੁਜਵੇਂਦਰ ਚਾਹਲ।
ਗੁਜਰਾਤ ਟਾਈਟਨਸ :- ਸ਼ੁਭਮਨ ਗਿੱਲ, ਮੈਥਿਊ ਵੇਡ (ਵਿਕਟਕੀਪਰ), ਸਾਈ ਸੁਦਰਸ਼ਨ, ਡੇਵਿਡ ਮਿਲਰ, ਹਾਰਦਿਕ ਪੰਡਯਾ (ਕਪਤਾਨ), ਰਾਹੁਲ ਤੇਵਤੀਆ, ਰਾਸ਼ਿਦ ਖ਼ਾਨ, ਅਭਿਨਵ ਮਨੋਹਰ, ਦਰਸ਼ਨ ਨਲਕੰਡੇ, ਲਾਕੀ ਫਰਗਿਊਸਨ, ਮੁਹੰਮਦ ਸੰਮੀ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪਾਵੋ ਨੂਰਮੀ ਖੇਡਾਂ 2022 ’ਚ ਸੰਘਰਸ਼ ਕਰਦੇ ਦਿਸਣਗੇ ਨੀਰਜ, ਵੇਟਰ ਤੇ ਪੀਟਰਸ
NEXT STORY