ਨਵੀਂ ਦਿੱਲੀ— ਰਾਜ ਸਭਾ ਨੇ ਦੁਬਈ 'ਚ ਆਯੋਜਿਤ ਏਸ਼ੀਆਈ ਯੁਵਾ ਪੈਰਾ-ਗੇਮਜ਼ 2017 ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ 44 ਤਮਗੇ ਜਿੱਤਣ ਲਈ ਬੁੱਧਵਾਰ ਨੂੰ ਭਾਰਤੀ ਦਲ ਨੂੰ ਵਧਾਈ ਦਿੱਤੀ। ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕੱਈਆ ਨਾਇਡੂ ਨੇ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਕਰਦਿਆਂ ਦੁਬਈ 'ਚ 14 ਦਸੰਬਰ ਨੂੰ ਸਮਾਪਤ ਹੋਈਆਂ ਏਸ਼ੀਆਈ ਪੈਰਾ-ਗੇਮਜ਼ 2017 'ਚ ਤਮਗੇ ਜਿੱਤਣ ਵਾਲੇ ਪੈਰਾ-ਐਥਲੀਟਾਂ ਨੂੰ ਵਧਾਈ ਦਿੱਤੀ। ਉਨ੍ਹਾਂ ਇਕ ਵਧਾਈ ਸੰਦੇਸ਼ ਪੜ੍ਹਦਿਆਂ ਕਿਹਾ ਕਿ ਇਹ ਸਦਨ ਭਵਿੱਖ 'ਚ ਵੀ ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਕਾਮਨਾ ਕਰਦਾ ਹੈ।
ਦੁਬਈ 'ਚ ਹੋਏ ਇਸ ਆਯੋਜਨ ਦੌਰਾਨ ਭਾਰਤੀ ਖਿਡਾਰੀਆਂ ਨੇ 44 ਤਮਗੇ ਜਿੱਤ ਕੇ ਚੌਥਾ ਸਥਾਨ ਹਾਸਲ ਕੀਤਾ ਸੀ। ਇਨ੍ਹਾਂ 'ਚ 17 ਸੋਨ, 14 ਚਾਂਦੀ ਅਤੇ 13 ਕਾਂਸੀ ਤਮਗੇ ਸ਼ਾਮਿਲ ਹਨ।
2019 'ਚ ਏਸ਼ੇਜ਼ ਵਿਚ ਡੇ-ਨਾਈਟ ਟੈਸਟ ਨਹੀਂ : ECB
NEXT STORY