ਜੈਪੁਰ— ਮਹਿਪਾਲ ਲੋਮਰੋਰ (60), ਅਸ਼ੋਕ ਮੇਨਾਰੀਆ (60) ਤੇ ਸਲਮਾਨ ਖਾਨ (ਅਜੇਤੂ 53) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਰਾਜਸਥਾਨ ਨੇ ਪੰਜਾਬ ਵਿਰੁੱਧ ਰਣਜੀ ਟਰਾਫੀ ਗਰੁੱਪ-ਏ ਮੈਚ 'ਚ ਸੋਮਵਾਰ ਇਥੇ 9 ਵਿਕਟਾਂ 'ਤੇ 256 ਦੌੜਾਂ ਬਣਾਈਆਂ। ਪੰਜਾਬ ਨੇ ਟਾਸ ਜਿੱਤ ਕੇ ਰਾਜਸਥਾਨ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਤੇ ਫਿਰ ਲਗਾਤਾਰ ਵਿਕਟਾਂ ਹਾਸਲ ਕੀਤੀਆਂ। ਰਾਜਸਥਾਨ ਵਲੋਂ ਸਭ ਤੋਂ ਵੱਡੀ ਸਾਂਝੇਦਾਰੀ ਮੇਨਾਰੀਆ ਤੇ ਸਲਮਾਨ ਨੇ ਛੇਵੀਂ ਵਿਕਟ ਲਈ 95 ਦੌੜਾਂ ਜੋੜ ਕੇ ਨਿਭਾਈ। ਪੰਜਾਬ ਵਲੋਂ ਸਿਧਾਰਥ ਕੌਲ ਨੇ 3, ਜਦਕਿ ਬਲਤੇਜ ਸਿੰਘ ਤੇ ਸਨਵੀਰ ਸਿੰਘ ਨੇ 2-2 ਵਿਕਟਾਂ ਹਾਸਲ ਕੀਤੀਆਂ।
ਬ੍ਰੇਕਅਪ ਕਰਨ 'ਤੇ ਮਾਰਸ਼ਲ ਆਰਟ ਫਾਈਟਰ ਸਿੰਡੀ ਨੂੰ ਪ੍ਰੇਮੀ ਨੇ ਕੁੱਟਿਆ
NEXT STORY