ਢਾਕਾ— ਭਾਰਤੀ ਗੋਲਫਰ ਰਾਸ਼ਿਦ ਖਾਨ ਬੰਗਬੰਧੂ ਕੱਪ ਗੋਲਫ ਓਪਨ ਦੇ ਤੀਜੇ ਦੌਰ 'ਚ ਸ਼ੁੱਕਰਵਾਰ ਨੂੰ ਇੱਥੇ ਚਾਰ ਅੰਡਰ 67 ਦਾ ਕਾਰਡ ਖੇਡ ਕੇ ਦੂਜੇ ਸਥਾਨ 'ਤੇ ਬਣੇ ਹੋਏ ਹਨ। ਇਸ ਖਿਤਾਬ ਨੂੰ 2014 'ਚ ਜਿੱਤ ਚੁੱਕੇ ਰਾਸ਼ਿਦ ਦਾ ਕੁਲ ਸਕੋਰ 16 ਅੰਡਰ 197 ਹੈ ਅਤੇ ਉਹ ਚੋਟੀ 'ਤੇ ਕਾਬਜ ਕੀਵਕਾਂਜਨਾ ਤੋਂ 2 ਸ਼ਾਟ ਪਿੱਛੇ ਹਨ। 20 ਸਾਲਾਂ ਦੇ ਸਾਡੋਮ ਨੇ ਤੀਜੇ ਦੌਰ 'ਚ ਤਿੰਨ ਅੰਡਰ 68 ਦਾ ਕਾਰਡ ਖੇਡਿਆ।

ਭਾਰਤ ਦੇ ਹੀ ਅਤੀਜੇਸ਼ ਸੰਧੂ ਨੇ ਦਿਨ ਦਾ ਸਰਵਸ੍ਰੇਸ਼ਠ 65 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਕੋਰ ਬੋਰਡ 'ਚ ਤੀਜੇ ਸਥਾਨ 'ਤੇ ਪਹੁੰਚ ਗਏ। ਵਿਰਾਜ ਮੋਦੱਪਾ (71) ਅਤੇ ਸੰਦੀਪ ਕੋਚਰ (70) 7 ਅੰਡਰ ਦੇ ਕਾਰਡ ਦੇ ਨਾਲ ਸੰਯੁਕਤ ਤੌਰ 'ਤੇ 11ਵੇਂ ਸਥਾਨ 'ਤੇ ਹਨ। ਜੀਵ ਮਿਲਖਾ ਸਿੰਘ (71) ਅਤੇ ਵੀਰਅਹਿਲਾਵਤ ਸੰਯੁਕਤ 34ਵੇਂ ਜਦਕਿ ਬੈਸੋਇਆ (72) ਸੰਯੁਕਤ 41ਵੇਂ ਸਥਾਨ 'ਤੇ ਹੈ। ਕੱਟ ਪ੍ਰਾਪਤ ਕਰਨ ਵਾਲੇ ਹੋਰਨਾਂ ਭਾਰਤੀਆਂ 'ਚ ਅਕਸ਼ੈ ਸ਼ਰਮਾ (74) ਸੰਯੁਕਤ 46ਵੇਂ, ਅਭੀਜੀਤ ਚੰਦਾ (72) ਸੰਯੁਕਤ 53ਵੇਂ ਅਤੇ ਅਮਨ ਰਾਜਾ (76) ਸੰਯੁਕਤ 62ਵੇਂ ਸਥਾਨ 'ਤੇ ਹਨ।
ਕ੍ਰਿਸ ਲਿਨ ਨੇ ਗੇਂਦ ਪਹੁੰਚਾਈ ਸਟੇਡੀਅਮ ਤੋਂ ਬਾਹਰ, ਚਹਿਲ ਵੀ ਰਹਿ ਗਏ ਹੈਰਾਨ: video
NEXT STORY