ਨਵੀਂ ਦਿੱਲੀ- ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਉਨ੍ਹਾਂ ਨੇ ਵੀਰਵਾਰ (3 ਅਕਤੂਬਰ) ਨੂੰ ਅਫਗਾਨਿਸਤਾਨ 'ਚ ਵਿਆਹ ਕੀਤਾ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਵਿਆਹ ਪਖਤੂਨ ਰੀਤੀ-ਰਿਵਾਜਾਂ ਨਾਲ ਹੋਇਆ ਹੈ। ਉਨ੍ਹਾਂ ਦੇ ਤਿੰਨ ਭਰਾਵਾਂ ਨੇ ਵੀ ਵਿਆਹ ਕੀਤਾ। ਮਤਲਬ ਕੁੱਲ 4 ਲੋਕਾਂ ਨੇ ਇੱਕ ਥਾਂ 'ਤੇ ਵਿਆਹ ਕਰਵਾਇਆ। ਹਾਲਾਂਕਿ ਰਾਸ਼ਿਦ ਦੀ ਪਤਨੀ ਕੌਣ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਨਾ ਹੀ ਉਨ੍ਹਾਂ ਦੀ ਕੋਈ ਫੋਟੋ ਉਪਲਬਧ ਹੈ।
ਰਾਸ਼ਿਦ ਦਾ ਵਿਆਹ ਪੂਰੇ ਧੂਮ-ਧਾਮ ਨਾਲ ਹੋਇਆ। ਇਸ ਵਿਆਹ 'ਚ ਕਈ ਕ੍ਰਿਕਟਰ ਅਤੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। ਉਨ੍ਹਾਂ ਦੇ ਵਿਆਹ 'ਚ ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਸੀਈਓ ਨਸੀਬ ਖਾਨ, ਦਿੱਗਜ ਖਿਡਾਰੀ ਮੁਹੰਮਦ ਨਬੀ, ਮੁਜੀਬ ਉਰ ਰਹਿਮਾਨ, ਨਜੀਬੁੱਲਾ ਜ਼ਦਰਾਨ ਸਮੇਤ ਕਈ ਖਿਡਾਰੀ ਮੌਜੂਦ ਸਨ। ਕਈ ਖਿਡਾਰੀਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਰਾਸ਼ਿਦ ਖਾਨ ਨੂੰ ਵਧਾਈ ਦਿੱਤੀ। ਇੱਕ ਪ੍ਰਸ਼ੰਸਕ ਨੂੰ ਜਵਾਬ ਦਿੰਦੇ ਹੋਏ, ਰਾਸ਼ਿਦ ਖਾਨ ਨੇ ਸਾਲ 2020 ਵਿੱਚ ਕਿਹਾ ਸੀ ਕਿ ਉਹ ਉਦੋਂ ਤੱਕ ਵਿਆਹ ਨਹੀਂ ਕਰਨਗੇ ਜਦੋਂ ਤੱਕ ਉਹ ਵਿਸ਼ਵ ਕੱਪ ਨਹੀਂ ਜਿੱਤ ਜਾਂਦੇ।
ਰਾਸ਼ਿਦ ਖਾਨ ਨੇ 18 ਅਕਤੂਬਰ 2015 ਨੂੰ ਜ਼ਿੰਬਾਬਵੇ ਦੇ ਖਿਲਾਫ ਵਨਡੇ 'ਚ ਡੈਬਿਊ ਕੀਤਾ ਸੀ। ਪਹਿਲੇ ਮੈਚ ਵਿੱਚ ਰਾਸ਼ਿਦ ਨੇ 10 ਓਵਰਾਂ ਵਿੱਚ ਕੁੱਲ 20 ਦੌੜਾਂ ਦਿੱਤੀਆਂ ਅਤੇ 1 ਵਿਕਟ ਆਪਣੇ ਨਾਂ ਕੀਤੀ ਸੀ। ਆਈਪੀਐੱਲ ਵਿੱਚ ਰਾਸ਼ਿਦ ਖਾਨ ਲਈ ਖੇਡਦੇ ਹਨ। ਉਹ ਆਈਪੀਐੱਲ ਦੇ ਸਫਲ ਗੇਂਦਬਾਜ਼ਾਂ ਵਿੱਚੋਂ ਇੱਕ ਰਹੇ ਹਨ। ਰਾਸ਼ਿਦ ਖਾਨ ਅਫਗਾਨਿਸਤਾਨ ਦੀ ਅਗਵਾਈ ਕਰਨ ਵਾਲੇ ਸਭ ਤੋਂ ਨੌਜਵਾਨ ਕਪਤਾਨ ਹਨ। ਰਾਸ਼ਿਦ ਨੇ ਅਫਗਾਨਿਸਤਾਨ ਲਈ ਹੁਣ ਤੱਕ ਕੁੱਲ 5 ਟੈਸਟ, 105 ਵਨਡੇ ਅਤੇ 93 ਟੀ-20 ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ 34, 190 ਅਤੇ 152 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਜਦਕਿ ਬੱਲੇ ਨਾਲ ਰਾਸ਼ਿਦ ਨੇ ਇਨ੍ਹਾਂ ਫਾਰਮੈਟਾਂ 'ਚ 106, 1322 ਅਤੇ 460 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਵਨਡੇ ਵਿੱਚ ਕੁੱਲ 5 ਅਰਧ ਸੈਂਕੜੇ ਵੀ ਲਗਾਏ ਹਨ।
ਹਾਕੀ ਇੰਡੀਆ ਲੀਗ ਦੀ 7 ਸਾਲ ਬਾਅਦ ਮੁੜ ਵਾਪਸੀ, ਪਹਿਲੀ ਵਾਰ ਮਹਿਲਾ ਲੀਗ ਵੀ ਹੋਵੇਗੀ
NEXT STORY