ਚੰਡੀਗੜ੍ਹ— ਦਿੱਲੀ ਦਾ ਰਾਸ਼ਿਦ ਖਾਨ ਪਹਿਲੇ ਤਿੰਨ ਦਿਨ ਤੱਕ ਕੋਈ ਮੁਕਾਬਲੇ 'ਚ ਨਹੀਂ ਸੀ ਪਰ ਸ਼ੁੱਕਰਵਾਰ ਨੂੰ ਚੌਥੇ ਦਿਨ ਆਖਰੀ ਦੌਰ 'ਚ ਉਸ ਨੇ ਛੇ ਅੰਡਰ 66 ਦਾ ਸ਼ਾਨਦਾਰ ਕਾਰਡ ਖੇਡ ਕੇ 30 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਵਾਲੀ ਟਾਟਾ ਸਟੀਲ ਪੀ. ਜੀ. ਟੀ. ਆਈ. ਪਲੇਅਰਸ ਚੈਂਪੀਅਨਸ਼ਿਪ 'ਚ ਖਿਤਾਬ ਆਪਣੇ ਨਾਂ ਕਰ ਲਿਆ। ਰਾਸ਼ਿਦ ਦਾ ਇਹ ਸੈਸ਼ਨ ਦਾ ਦੂਜਾ ਖਿਤਾਬ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਟਾਟਾ ਸਟੀਲ ਪੀ. ਜੀ. ਟੀ. ਆਈ. ਆਡਰਰ ਆਫ ਮੇਰਿਟ 'ਚ ਕਮਾਈ ਦੇ ਮਾਮਲੇ 'ਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਨੋਇਡਾ ਦੇ ਗੌਰਵ ਪ੍ਰਤਾਪ ਸਿੰਘ ਤੇ ਕੋਲਕਾਤਾ ਦੇ ਅਨੁਭਵੀ ਖਿਡਾਰੀ ਸ਼ੰਕਰ ਦਾਸ ਨੂੰ ਸੰਯੁਕਤ ਰੂਪ ਨਾਲ ਦੂਜਾ ਸਥਾਨ ਮਿਲਿਆ।
ਦਿੱਲੀ ਦੇ 28 ਸਾਲਾ ਰਾਸ਼ਿਦ ਨੇ 2 ਸ਼ਾਟ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ ਤੇ ਚਾਰ ਰਾਊਂਡ ਦਾ ਉਸਦਾ ਸਕੋਰ 13 ਅੰਡਰ 275 ਰਿਹਾ। ਰਾਸ਼ਿਦ ਦਾ ਇਹ 12ਵਾਂ ਪ੍ਰੋਫੇਸ਼ਨਲ ਖਿਤਾਬ ਹੈ ਤੇ ਪੀ. ਜੀ. ਟੀ. ਆਈ. 'ਚ ਇਹ ਉਸਦਾ 10ਵਾਂ ਖਿਤਾਬ ਹੈ। ਰਾਸ਼ਿਦ ਨੂੰ ਇਸ ਜਿੱਤ ਨਾਲ ਚਾਰ ਲੱਖ 84 ਹਜ਼ਾਰ 950 ਰੁਪਏ ਮਿਲੇ ਤੇ ਇਸ ਸੈਸ਼ਨ 'ਚ ਰਾਸ਼ਿਦ ਦੀ ਕਮਾਈ 25,68, 453 ਰੁਪਏ ਪਹੁੰਚ ਗਈ ਹੈ। ਗੌਰਵ ਪ੍ਰਤਾਪ ਸਿੰਘ (69-67-71-70) ਤੇ ਸ਼ੰਕਰ ਦਾਸ (68-68-68-73) ਦਾ ਸਕੋਰ 11 ਅੰਡਰ 277 ਰਿਹਾ ਤੇ ਉਸ ਨੂੰ ਸਾਂਝੇ ਤੌਰ 'ਤੇ ਦੂਜਾ ਸਥਾਨ ਮਿਲਿਆ।
ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਲੱਗਾ ਵੱਡਾ ਝਟਕਾ, ਪਹਿਲੇ ਮੈਚ 'ਚੋਂ ਬਾਹਰ ਹੋ ਸਕਦੈ ਇਹ ਧਾਕੜ ਖਿਡਾਰੀ
NEXT STORY