ਸਪੋਰਟਸ ਡੈਸਕ- ਕੈਨੇਡਾ ਪਹਿਲੀ ਵਾਰ ਨਾਕਆਊਟ ਦੌਰ ’ਚ ਪਹੁੰਚਿਆ ਪਰ ਉਸ ਨੇ ਇਕ ਵੱਖਰੇ ਤਰ੍ਹਾਂ ਦਾ ਇਤਿਹਾਸ ਵੀ ਰਚ ਦਿੱਤਾ ਕਿਉਂਕਿ ਉਹ ਆਪਣੀਆਂ ਸਰਹੱਦਾਂ ਤੋਂ ਬਾਹਰ ਮੈਚ ਖੇਡਣ ਵਾਲਾ ਪਹਿਲਾ ਫੁੱਟਬਾਲ ਵਿਸ਼ਵ ਕੱਪ ਮੇਜ਼ਬਾਨ ਬਣੇਗਾ। ਬੁੱਧਵਾਰ ਨੂੰ ਸਵਿਟਜ਼ਰਲੈਂਡ ਤੋਂ 1-2 ਦੀ ਹਾਰ ਤੋਂ ਬਾਅਦ ਕੈਨੇਡਾਈ ਟੀਮ ਨੂੰ ਰਾਊਂਡ ਆਫ 32 ’ਚ ਦੱਖਣੀ ਅਫਰੀਕਾ ਦਾ ਸਾਹਮਣਾ ਕਰਨ ਦੇ ਲਈ ਲਾਸ ਏਂਜਲਸ ਜਾਣਾ ਪਵੇਗਾ। ਜੇਕਰ ਸਵਿਟਜ਼ਰਲੈਂਡ ਵਿਰੁੱਧ ਕੈਨੇਡਾ ਜਿੱਤਦਾ ਜਾਂ ਮੈਚ ਡਰਾਅ ਕਰਵਾਉਂਦਾ ਤਾਂ ਉਸ ਦੀ ਟੀਮ ਨਾਕਆਊਟ ਲਈ ਵੈਨਕੂਵਰ ’ਚ ਹੀ ਰਹਿੰਦੀ। ਵਿਸ਼ਵ ਕੱਪ 2026 ਦੇ 2 ਹੋਰ ਸਾਂਝੇ ਮੇਜ਼ਬਾਨ ਅਮਰੀਕਾ ਤੇ ਮੈਕਸੀਕੋ ਦੋਵਾਂ ਨੇ ਆਪਣੇ-ਆਪਣੇ ਗਰੁੱਪ ਜਿੱਤੇ ਤੇ ਅਗਲੇ ਦੌਰ ਦੇ ਮੁਕਾਬਲੇ ਆਪਣੀਆਂ ਸਰਹੱਦਾਂ ਦੇ ਅੰਦਰ ਹੀ ਖੇਡਣਗੇ। ਵਿਸ਼ਵ ਕੱਪ 2002 ਦੀ ਮੇਜ਼ਬਾਨੀ ਜਾਪਾਨ ਤੇ ਦੱਖਣੀ ਕੋਰੀਆ ਨੇ ਮਿਲ ਕੇ ਕੀਤੀ ਸੀ ਪਰ ਦੋਵਾਂ ’ਚੋਂ ਕਿਸੇ ਵੀ ਟੀਮ ਨੇ ਦੂਜੇ ਦੇਸ਼ ’ਚ ਮੈਚ ਨਹੀਂ ਖੇਡਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਸਟ੍ਰੇਲੀਆ ਨੇ ਗੋਲ ਰਹਿਤ ਡਰਾਅ ਖੇਡ ਕੇ ਨਾਕਆਊਟ ’ਚ ਜਗ੍ਹਾ ਬਣਾਈ, ਪੈਰਾਗਵੇ ਦੇ ਵੀ ਅੱਗੇ ਵਧਣ ਦੀ ਉਮੀਦ
NEXT STORY