ਸਪੋਰਟਸ ਡੈਸਕ— 1983 ਦੀ ਵਰਲਡ ਚੈਂਪੀਅਨ ਭਾਰਤੀ ਟੀਮ 'ਚ ਸ਼ਾਮਲ ਰਹੇ ਆਲਰਾਊਂਡਰ ਰਵੀ ਸ਼ਾਸਤਰੀ ਨੂੰ ਜੁਲਾਈ 2017 'ਚ ਟੀਮ ਇੰਡੀਆ ਦਾ ਕੋਚ ਬਣਾਇਆ ਗਿਆ ਸੀ। ਸ਼ਾਸਤਰੀ ਤੋਂ ਪਹਿਲਾਂ ਅਨਿਲ ਕੁੰਬਲੇ ਟੀਮ ਦੇ ਕੋਚ ਸਨ ਅਤੇ ਕਪਤਾਨ ਵਿਰਾਟ ਕੋਹਲੀ ਨਾਲ ਮਤਭੇਦ ਕਾਰਨ ਉਨ੍ਹਾਂ ਨੇ ਆਪਣਾ ਅਹੁਦਾ ਛੱਡਿਆ ਸੀ। 57 ਸਾਲਾ ਰਵੀ ਸ਼ਾਸਤਰੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਪਹਿਲੀ ਪਸੰਦ ਸਨ। ਇਸੇ ਕਾਰਨ ਉਨ੍ਹਾਂ ਨੂੰ ਟੀਮ ਇੰਡੀਆ ਦਾ ਕੋਚ ਬਣਾਇਆ ਗਿਆ। ਹੁਣ ਬੀ.ਸੀ.ਸੀ.ਆਈ. ਨੇ ਕਿਹਾ ਹੈ ਕਿ ਜੇਕਰ ਰਵੀ ਸ਼ਾਸਤਰੀ ਨੂੰ ਦੁਬਰਾ ਟੀਮ ਇੰਡੀਆ ਦੇ ਕੋਚ ਅਹੁਦੇ ਲਈ ਅਪਲਾਈ ਕਰਨਾ ਹੋਵੇਗਾ। ਅੱਜ ਅਸੀਂ ਤੁਹਾਨੂੰ ਦਸਦੇ ਹਾਂ ਰਵੀ ਸ਼ਾਸਤਰੀ ਦੇ ਕੋਚ ਰਹਿੰਦੇ ਟੀਮ ਇੰਡੀਆ ਨੇ ਕ੍ਰਿਕਟ ਦੇ ਖੇਤਰ 'ਚ ਕੀ ਹਾਸਲ ਕੀਤਾ ਅਤੇ ਕੀ ਗੁਆਇਆ।
ਸ਼ਾਸਤਰੀ ਦੇ ਕੋਚ ਰਹਿੰਦੇ ਟੀਮ ਇੰਡੀਆ ਦਾ ਪ੍ਰਦਰਸ਼ਨ
ਵਨ-ਡੇ 'ਚ ਟੀਮ ਇੰਡੀਆ ਦਾ ਪ੍ਰਦਰਸ਼ਨ

ਟੀਮ ਇੰਡੀਆ ਨੇ ਸ਼ਾਸਤਰੀ ਦੇ ਕੋਚ ਰਹਿੰਦੇ ਸ਼੍ਰੀਲੰਕਾ, ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼ ਤੋਂ ਸੀਰੀਜ਼ ਜਿੱਤੀ। ਇੰਗਲੈਂਡ ਅਤੇ ਆਸਟਰੇਲੀਆ ਤੋਂ ਹਾਰ ਝੱਲੀ। ਏਸ਼ੀਆ ਕੱਪ ਜਿੱਤਿਆ ਅਤੇ ਵਰਲਡ ਕੱਪ 'ਚ ਹਾਰ ਦਾ ਸਾਹਮਣਾ ਕੀਤਾ। ਵਨ-ਡੇ 'ਚ ਸ਼ਾਸਤਰੀ ਦੀ ਕੋਚਿੰਗ 'ਚ ਟੀਮ ਇੰਡੀਆ 'ਚ ਪ੍ਰਦਰਸ਼ਨ ਨੂੰ ਦੇਖੀਏ ਤਾਂ ਟੀਮ ਇੰਡੀਆ ਨੇ ਭਾਰਤ 'ਚ ਕੁੱਲ 21 ਵਨ-ਡੇ ਮੈਚ ਖੇਡੇ ਹਨ। ਇਨ੍ਹਾਂ 'ਚੋਂ ਟੀਮ ਇੰਡੀਆ ਨੇ 13 ਮੈਚ ਜਿੱਤੇ ਹਨ ਜਦਕਿ 7 ਮੈਚ ਹਾਰੇ ਹਨ। 1 ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸੇ ਤਰ੍ਹਾਂ ਜੇਕਰ ਟੀਮ ਇੰਡੀਆ ਦੇ ਭਾਰਤ ਤੋਂ ਬਾਹਰ ਖੇਡੇ ਗਏ ਵਨ-ਡੇ ਮੈਚਾਂ ਦੀ ਗੱਲ ਕਰੀਏ ਤਾਂ ਟੀਮ ਨੇ ਕੁਲ 23 ਮੈਚ ਖੇਡੇ ਹਨ ਜਿਨ੍ਹਾਂ 'ਚੋਂ 17 ਮੈਚਾਂ 'ਚ ਜਿੱਤ ਅਤੇ 6 ਮੈਚਾਂ 'ਚ ਹਾਰ ਦਾ ਸਾਹਮਣਾ ਕੀਤਾ ਹੈ।
ਟੀ-20 'ਚ ਟੀਮ ਇੰਡੀਆ ਦਾ ਪ੍ਰਦਰਸ਼ਨ

ਟੀ-20 'ਚ ਟੀਮ ਇੰਡੀਆ ਨੇ ਸ਼ਾਸਤਰੀ ਦੀ ਕੋਚਿੰਗ 'ਚ ਸ਼੍ਰੀਲੰਕਾ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਆਇਰਲੈਂਡ, ਇੰਗਲੈਂਡ ਅਤੇ ਵਿੰਡੀਜ਼ ਖਿਲਾਫ ਸੀਰੀਜ਼ ਜਿੱਤੀਆਂ ਜਦਕਿ ਦੋ ਸੀਰੀਜ਼ ਬਰਾਬਰ ਰਹੀਆਂ। ਇਸ ਤੋਂ ਬਾਅਦ ਨਿਊਜ਼ੀਲੈਂਡ ਅਤੇ ਆਸਟਰੇਲੀਆ ਤੋਂ ਹਾਰੀ। ਸ਼੍ਰੀਲੰਕਾ 'ਚ ਟ੍ਰਾਈ ਸੀਰੀਜ਼ ਜਿੱਤੀ। ਟੀਮ ਇੰਡੀਆ ਨੇ ਭਾਰਤ 'ਚ ਕੁੱਲ 13 ਮੈਚ ਖੇਡੇ। ਇਨ੍ਹਾਂ 'ਚੋਂ ਟੀਮ ਇੰਡੀਆ ਨੇ 9 ਮੈਚ ਜਿੱਤੇ ਅਤੇ 4 ਮੈਚ ਹਾਰੇ। ਇਸ ਤੋਂ ਇਲਾਵਾ ਟੀਮ ਇੰਡੀਆ ਨੇ ਭਾਰਤ ਤੋਂ ਬਾਹਰ ਕੁਲ 16 ਮੈਚ ਖੇਡੇ, ਜਿਨ੍ਹਾਂ 'ਚੋਂ 10 ਮੈਚ ਜਿੱਤੇ ਅਤੇ 6 ਮੈਚ ਹਾਰੇ।
3. ਟੈਸਟ ਮੈਚਾਂ 'ਚ ਟੀਮ ਇੰਡੀਆ ਦਾ ਪ੍ਰਦਰਸ਼ਨ

ਟੈਸਟ ਮੈਚਾਂ 'ਚ ਭਾਰਤ ਨੇ ਸ਼੍ਰੀਲੰਕਾ, ਵਿੰਡੀਜ਼, ਅਫਗਾਨਿਸਤਾਨ ਅਤੇ ਆਸਟਰੇਲੀਆ ਖਿਲਾਫ ਸੀਰੀਜ਼ ਜਿੱਤੀ ਜਦਕਿ ਦੱਖਣੀ ਅਫਰੀਕਾ ਅਤੇ ਇੰਗਲੈਂਡ ਤੋਂ ਹਾਰੇ। ਭਾਰਤ 'ਚ ਖੇਡੇ ਗਏ 6 ਟੈਸਟ ਮੈਚਾਂ 'ਚੋਂ ਟੀਮ ਇੰਡੀਆ ਨੇ 4 ਮੈਚ ਜਿੱਤੇ ਅਤੇ 2 ਮੈਚ ਡਰਾਅ ਕਰਾਏ। ਇਸੇ ਤਰ੍ਹਾਂ ਭਾਰਤ ਤੋਂ ਬਾਹਰ ਖੇਡ ਗਏ ਟੈਸਟ ਮੈਚਾਂ 'ਚ ਟੀਮ ਇੰਡੀਆ ਨੇ 14 ਟੈਸਟ ਮੈਚ ਖੇਡੇ ਜਿਨ੍ਹਾਂ 'ਚੋਂ ਟੀਮ ਇੰਡੀਆ ਨੇ 7 ਮੈਚ ਜਿੱਤੇ ਅਤੇ 7 ਮੈਚ ਹਾਰੇ ਹਨ।
ਇੰਗਲੈਂਡ ਨੇ ਮੈਦਾਨ 'ਤੇ ਜਿੱਤੀ ਟਰਾਫੀ, ਪਰ ਟਵਿੱਟਰ 'ਤੇ ਜਿੱਤੀ ਟੀਮ ਇੰਡੀਆ
NEXT STORY