ਸਿਡਨੀ : ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਆਸਟਰੇਲੀਆ ਵਿਚ ਪਹਿਲੀ ਵਾਰ ਟੈਸਟ ਸੀਰੀਜ਼ ਵਿਚ ਜਿੱਤਣ ਤੋਂ ਬਾਅਦ ਆਪਣੇ ਅੰਦਾਜ਼ 'ਚ ਆਲੋਚਕਾਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਸੈਂਕੜੇ ਮੀਲ ਦੂਰ ਤੋਂ ਆਉਣ ਵਾਲੀ ਨਕਾਰਾਤਮਕ ਪ੍ਰਤੀਕਿਰਿਆ 'ਚ ਬੰਦੂਕ ਦੀ ਗੋਲੀ ਦੇ ਧੂਏਂ ਵਾਂਗ ਉੱਡ ਗਈ। ਟੈਸਟ ਸੀਰੀਜ਼ ਵਿਚ ਜਿੱਤ ਤੋਂ ਬਾਅਦ ਸ਼ਾਸਤਰੀ ਨੇ ਸਾਬਕਾ ਧਾਕੜ ਕ੍ਰਿਕਟਰ ਸੁਨੀਲ ਗਾਵਸਕਰ ਸਮੇਤ ਉਨ੍ਹਾਂ ਸਭ ਆਲੋਚਕਾਂ ਨੂੰ ਨਿਸ਼ਾਨੇ 'ਤੇ ਲਿਆ ਜਿਨ੍ਹਾਂ ਨੇ ਟੀਮ ਦੀ ਚੋਣ ਅਤੇ ਅਭਿਆਸ ਪ੍ਰੋਗਰਾਮ 'ਤੇ ਸਵਾਲ ਚੁੱਕੇ ਸੀ। ਆਸਟਰੇਲੀਆ ਦੌਰੇ ਦੇ 71 ਸਾਲ ਦੇ ਕ੍ਰਿਕਟ ਇਤਿਹਾਸ 'ਚ ਪਹਿਲੀ ਵਾਰ ਟੈਸਟ ਸੀਰੀਜ਼ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਸ਼ਾਸਤਰੀ ਨੇ ਕਿਹਾ, ''ਮੈਂ ਮੈਲਬੋਰਨ ਵਿਚ ਕਿਹਾ ਸੀ ਕਿ ਮੈਨੂੰ ਲਗਦਾ ਹੈ ਕਿ ਮੈਂ ਟੀਮ 'ਤੇ ਉਂਗਲ ਚੁੱਕਣ ਵਾਲੇ ਅਤੇ ਹਨੇਰੇ 'ਚ ਤੀਰ ਚਲਾਉਣ ਵਾਲਿਆਂ ਨੂੰ ਜਵਾਬ ਦਿੱਤਾ ਹੈ।''

ਮੈਂ ਮਜ਼ਾਕ ਨਹੀਂ ਕਰ ਰਿਹਾ ਸੀ ਕਿਉਂਕਿ ਮੈਨੂੰ ਪਤਾ ਹੈ ਕਿ ਇਸ ਟੀਮ ਨੇ ਕਿੰਨੀ ਮਿਹਨਤ ਕੀਤੀ ਹੈ। ਜਦੋਂ ਤੁਸੀਂ ਇੰਨੇ ਦੂਰੋਂ ਗੋਲੀ ਚਲਾਉਂਦੇ ਹੋ ਤਾਂ ਉਹ ਧਰਤੀ ਦਾ ਦੱਖਣੀ ਹਿੱਸਾ ਪਾਰ ਕਰਦੇ ਸਮੇਂ ਧੂਏਂ 'ਚ ਉੱਡ ਜਾਂਦੀ ਹੈ। ਐਤਵਾਰ ਨੂੰ ਚੌਥੇ ਦਿਨ ਦੇ ਖੇਡ ਤੋਂ ਬਾਅਦ ਟੈਲੀਵੀਜ਼ਨ ਚਰਚਾ ਦੌਰਾਨ ਮੁਰਲੀ ਕਾਰਤਿਕ ਨੇ ਕਿਹਾ ਕਿ ਪਰਥ ਵਿਚ ਮਿਲੀ ਹਾਰ ਟੀਮ ਲਈ ਖਤਰੇ ਦੀ ਘੰਟੀ ਦੀ ਤਰ੍ਹਾਂ ਸੀ। ਜਿਸ 'ਤੇ ਗਾਵਸਕਰ ਨੇ ਕਿਹਾ ਸੀ, ਖਤਰੇ ਦੀ ਇਹ ਘੰਟੀ ਕਿਵੇਂ ਵੱਜੀ? ਕਿਉਂਕਿ ਹਜ਼ਾਰਾਂ ਮੀਲ ਦੂਰ ਤੋਂ ਉਸ ਦੀ ਅਲੋਚਨਾ ਕੀਤੀ ਗਈ, ਜਿਸ ਨੇ ਟੀਮ ਨੂੰ ਜਗਾਉਣ ਦਾ ਕੰਮ ਕੀਤਾ।

ਇਤਿਹਾਸਕ ਜਿੱਤ ਤੋਂ ਬਾਅਦ ਕੋਹਲੀ ਨੇ ਮੈਦਾਨ 'ਤੇ ਅਨੁਸ਼ਕਾ ਨੂੰ ਲਾਇਆ ਗਲੇ, ਦੋਖੋ ਤਸਵੀਰਾਂ
NEXT STORY