ਸਿਡਨੀ : ਪਹਿਲੀ ਵਾਰ ਭਾਰਤੀ ਟੀਮ ਨੇ ਆਸਟਰੇਲੀਆ ਨੂੰ ਉਸਦੀ ਧਰਤੀ 'ਤੇ ਹਰਾ ਕੇ ਟੈਸਟ ਸੀਰੀਜ਼ ਦੀ ਟਰਾਫੀ ਆਪਣੇ ਨਾਂ ਕਰ ਲਈ ਹੈ। ਬਾਲੀਵੁੱਡ ਅਦਾਕਾਰਾ ਅਨੁਸ਼ਕਾ ਇਨ੍ਹਾਂ ਦਿਨਾ ਆਪਣੇ ਪਤੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਸਿਡਨੀ ਵਿਚ ਹੈ। ਸਿਡਨੀ ਜਿੱਤਣ ਤੋਂ ਬਾਅਦ ਜਿੱਤ ਦੇ ਜਸ਼ਨ ਵਿਚ ਕੋਹਲੀ ਨੇ ਅਨੁਸ਼ਕਾ ਨੂੰ ਵੀ ਸ਼ਾਮਲ ਕੀਤਾ। ਸੀਰੀਜ਼ ਜਿੱਤ ਤੋਂ ਬਾਅਦ ਵਿਰਾਟ ਆਪਣੀ ਪਤਨੀ ਅਨੁਸ਼ਕਾ ਨੂੰ ਮੈਦਾਨ 'ਤੇ ਲੈ ਕੇ ਗਏ ਅਤੇ ਉਸ ਨੂੰ ਗਲੇ ਲਗਾ ਦਿੱਤਾ। ਵਿਰਾਟ ਅਤੇ ਅਨੁਸ਼ਕਾ ਨੇ ਇਕ ਦੂਜੇ ਨਾਲ ਤਸਵੀਰਾਂ ਵੀ ਖਿਚਵਾਈਆਂ। ਉੱਥੇ ਹੀ ਸੋਸ਼ਲ ਮੀਡੀਆ 'ਤੇ ਵਿਰਾਟ-ਅਨੁਸ਼ਕਾ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਅਨੁਸ਼ਕਾ ਹਰ ਮੈਚ ਦੌਰਾਨ ਵਿਰਾਟ ਅਤੇ ਟੀਮ ਨੂੰ ਚੀਅਰ ਕਰਦੀ ਦਿਸੀ। ਅਨੁਸ਼ਕਾ ਤੋਂ ਇਲਾਵਾ ਬਾਕੀ ਕ੍ਰਿਕਟਰਾਂ ਦੇ ਵੀ ਪਰਿਵਾਰਕ ਮੈਂਬਰ ਮੈਦਾਨ 'ਤੇ ਆਏ। ਵਿਰੁਸ਼ਕਾ ਨੇ ਜਿੱਤ ਦਾ ਜਸ਼ਨ ਇਕੱਠਿਆਂ ਸੈਲੀਬ੍ਰੇਟ ਕੀਤਾ। ਅਨੁਸ਼ਕਾ ਅਤੇ ਵਿਰਾਟ ਨੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਆਸਟਰੇਲੀਆ ਵਿਚ ਹੀ ਸੈਲੀਬ੍ਰੇਟ ਕੀਤਾ। ਪਤੀ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ ਸੀਰੀਜ਼ ਜਿੱਤੀ, ਇਸਦੀ ਖੁਸ਼ੀ ਅਨੁਸ਼ਕਾ ਦੇ ਚਿਹਰੇ 'ਤੇ ਸਾਫ ਨਜ਼ਰ ਆ ਰਹੀ ਸੀ। ਅਨੁਸ਼ਕਾ ਸਫੇਦ ਰੰਗ ਦੀ ਮੈਕਸੀ ਡ੍ਰੈਸ ਵਿਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਭਾਰਤ ਆਸਟਰੇਲੀਆ ਵਿਚ 71 ਸਾਲ ਬਾਅਦ ਜਿੱਤਿਆ ਹੈ। ਜ਼ਿਕਰਯੋਗ ਹੈ ਕਿ ਮੀਂਹ ਕਾਰਨ 5ਵੇਂ ਅਤੇ ਆਖਰੀ ਦਿਨ ਖੇਡ ਨਹੀਂ ਹੋ ਸਕਿਆ ਅਤੇ ਅੰਪਾਇਰਾਂ ਨੇ ਲੰਚ ਤੋਂ ਬਾਅਦ ਮੈਚ ਡਰਾਅ ਕਰਨ ਦਾ ਫੈਸਲਾ ਕੀਤਾ। ਇਸ ਨਾਲ ਭਾਰਤ ਚਾਰ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ। ਇਸ ਤਰ੍ਹਾਂ ਨਾਲ ਭਾਰਤ ਬਾਰਡਰ-ਗਾਵਸਕਰ ਟਰਾਫੀ ਬਰਕਰਾਰ ਰੱਖਣ ਵਿਚ ਵੀ ਸਫਲ ਰਿਹਾ।



ਨਹੀਂ ਕਹਾਂਗਾ ਅਲਵਿਦਾ, IPL 'ਚ ਸ਼ਾਨਦਾਰ ਪ੍ਰਦਰਸ਼ਨ ਕਰ ਟੀਮ 'ਚ ਕਰਾਂਗਾ ਵਾਪਸੀ : ਯੁਵਰਾਜ
NEXT STORY