ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਵਿਰਾਟ ਕੋਹਲੀ ਦੀ ਅਗਵਾਈ 'ਚ ਟੈਸਟ ਸੀਰੀਜ਼ ਲਈ ਦੱਖਣੀ ਅਫ਼ਰੀਕਾ 'ਚ ਹੈ। ਇਸ ਦੌਰੇ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕੋਹਲੀ ਨੂੰ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਤੋਂ ਵਨ-ਡੇ ਟੀਮ ਦੀ ਕਪਤਾਨ ਖੋਹ ਲਈ। ਇਸ ਤੋਂ ਪਹਿਲਾਂ ਕੋਹਲੀ ਨੇ ਟੀ-20 ਟੀਮ ਦੀ ਕਪਤਾਨੀ ਛੱਡੀ ਸੀ। ਬੀ. ਸੀ. ਸੀ. ਆਈ. ਵਲੋ ਕੋਹਲੀ ਨੂੰ ਵਨ-ਡੇ ਟੀਮ ਦੀ ਕਪਤਾਨੀ ਤੋਂ ਹਟਾਉਣ ਦੇ ਬਾਅਦ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਤੇ ਇਸ ਮਾਮਲੇ 'ਚ ਕੋਹਲੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕਪਤਾਨੀ ਤੋਂ ਹਟਾਉਣ ਤੋਂ 1.30 ਘੰਟੇ ਪਹਿਲਾਂ ਦੱਸਿਆ ਗਿਆ ਸੀ। ਇਸ ਮਾਮਲੇ 'ਤੇ ਸਾਬਕਾ ਕ੍ਰਿਕਟ ਕੋਚ ਰਵੀ ਸ਼ਾਸਤਰੀ ਨੇ ਆਪਣੀ ਰਾਏ ਰੱਖੀ ਹੈ।
ਇਹ ਵੀ ਪੜ੍ਹੋ : ਹਰਭਜਨ ਸਿੰਘ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਜਾਣੋ ਫ਼ਰਸ਼ ਤੋਂ ਅਰਸ਼ ਤਕ ਪਹੁੰਚਣ ਦਾ ਦਿਲਚਸਪ ਸਫ਼ਰ
ਸ਼ਾਸਤਰੀ ਨੇ ਕਿਹਾ, 'ਮੈਂ ਕਈ ਸਾਲਾਂ ਤੋਂ ਇਸ ਸਿਸਟਮ ਦਾ ਹਿੱਸਾ ਰਿਹਾ ਹਾਂ, ਖ਼ਾਸ ਕਰਕੇ 7 ਸਾਲਾਂ ਤੋਂ। ਮੈਨੂੰ ਲਗਦਾ ਹੈ ਕਿ ਚੰਗੀ ਗੱਲਬਾਤ ਕਰਕੇ ਇਸ ਨੂੰ ਬਿਹਤਰ ਤਰੀਕੇ ਨਾਲ ਸੰਭਾਲਿਆ ਜਾ ਸਕਦਾ ਸੀ। ਜਨਤਕ ਕਰਨ ਦੀ ਬਜਾਏ ਇਕਾਂਤ 'ਚ ਇਸ ਦਾ ਉਪਾਅ ਲੱਭਿਆ ਜਾਣਾ ਚਾਹੀਦਾ ਸੀ। ਇਸ ਚੀਜ਼ ਨੂੰ ਥੋੜ੍ਹੇ ਬਿਹਤਰ ਰਾਬਤੇ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਵਿਰਾਟ ਨੇ ਆਪਣਾ ਪੱਖ ਰਖਿਆ ਹੈ। ਹੁਣ ਵਾਰੀ ਬੋਰਡ ਦੇ ਪ੍ਰਧਾਨ ਦੀ ਹੈ ਕਿ ਉਹ ਅੱਗੇ ਆਪਣਾ ਪੱਖ ਰੱਖੇ। ਸਵਾਲ ਇਹ ਨਹੀਂ ਕਿ ਕੌਣ ਝੂਠ ਬੋਲ ਰਿਹਾ ਹੈ, ਸਵਾਲ ਇਹ ਹੈ ਕਿ ਸੱਚ ਕੀ ਹੈ? ਸਾਨੂੰ ਸਾਰਿਆਂ ਨੂੰ ਸੱਚ ਜਾਣਨਾ ਹੈ ਤੇ ਇਹ ਸਿਰਫ਼ ਗੱਲਬਾਤ ਤੇ ਸੰਚਾਰ ਨਾਲ ਹੀ ਸਾਹਮਣੇ ਆ ਸਕਦਾ ਹੈ। ਤੁਹਾਨੂੰ ਇਕ ਨਹੀਂ ਸਗੋਂ ਦੋਵੇਂ ਪੱਖਾਂ ਤੋਂ ਜਵਾਬ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਕੋਹਲੀ ਦੇ ਬਿਆਨ (ਕਪਤਾਨੀ ਤੋਂ ਹਟਾਏ ਜਾਣ ਤੋਂ 1.30 ਘੰਟੇ ਪਹਿਲਾਂ ਦੱਸਿਆ) 'ਤੇ ਬੀ. ਸੀ. ਸੀ. ਆਈ. ਪ੍ਰਧਾਨ ਨੇ ਕਿਹਾ ਸੀ ਕਿ ਕੋਹਲੀ ਤੋਂ ਟੀ20 ਟੀਮ ਦੀ ਕਪਤਾਨੀ ਛੱਡਣ ਤੋਂ ਪਹਿਲਾਂ ਗੱਲ ਹੋਈ ਸੀ ਤੇ ਅਜਿਹਾ ਨਹੀਂ ਕਰਨ ਲਈ ਕਿਹਾ ਗਿਆ ਸੀ। ਗਾਂਗੁਲੀ ਨੇ ਕੋਹਲੀ ਨੂੰ ਵਨ-ਡੇ ਟੀਮ ਦੀ ਕਪਤਾਨੀ ਤੋਂ ਹਟਾਏ ਜਾਣ 'ਤੇ ਕਿਹਾ ਸੀ ਕਿ ਚੋਣਕਰਤਾ ਸੀਮਿਤ ਓਵਰਾਂ ਦੀ ਫਾਰਮੈਟ 'ਚ ਦੋ ਵੱਖ-ਵੱਖ ਕਪਤਾਨ ਨਹੀਂ ਚਾਹੁੰਦੇ ਤੇ ਇਸੇ ਕਾਰਨ ਉਨ੍ਹਾਂ ਨੇ ਇਹ ਫ਼ੈਸਲਾ ਲਿਆ।
ਇਹ ਵੀ ਪੜ੍ਹੋ : SA vs IND : ਓਮੀਕਰੋਨ ਤੋਂ ਬਾਅਦ ਹੁਣ ਪਹਿਲੇ ਟੈਸਟ 'ਚ ਮੰਡਰਾ ਰਿਹੈ ਇਹ ਖ਼ਤਰਾ, ਰੱਦ ਹੋ ਸਕਦੈ ਮੈਚ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੇਲੇ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਜਾਰੀ ਰਹੇਗਾ ਇਲਾਜ
NEXT STORY