ਨਵੀਂ ਦਿੱਲੀ— 2017 'ਚ ਇੰਗਲੈਂਡ 'ਚ ਖੇਡੀ ਗਈ ਚੈਂਪੀਅਨਸ ਟਰਾਫੀ 'ਚ ਮਿਲੀ ਹਾਰ ਦੇ ਬਾਅਦ ਤੋਂ ਟੀਮ ਇੰਡੀਆ ਲਗਾਤਾਰ 2019 ਵਰਲਡ ਕੱਪ ਦੀਆਂ ਤਿਆਰੀਆਂ 'ਚ ਲੱਗੀ ਹੈ। ਭਾਰਤੀ ਟੀਮ ਨੇ ਇਸ ਦੌਰਾਨ ਸਾਊਥ ਅਫਰੀਕਾ, ਆਸਟਰੇਲੀਆ ਅਤੇ ਨਿਊਜ਼ੀਲੈਂਡ 'ਚ ਵਨ ਡੇ ਸੀਰੀਜ਼ 'ਚ ਜਿੱਤ ਦਰਜ ਕੀਤੀ ਹੈ। ਭਾਰਤ ਦੀ ਇਨ੍ਹਾਂ ਜਿੱਤਾਂ 'ਚ ਉਸ ਦੀ ਗੇਂਦਬਾਜ਼ੀ ਯੂਨਿਟ ਦੀ ਖਾਸ ਭੂਮਿਕਾ ਰਹੀ ਹੈ ਅਤੇ ਇਹ ਜ਼ੋਰਦਾਰ ਲੈਅ 'ਚ ਦਿਸ ਰਹੀ ਹੈ। ਵਰਲਡ ਕੱਪ ਤੋਂ ਐਨ ਪਹਿਲਾਂ ਭਾਰਤ 'ਚ ਆਈ.ਪੀ.ਐੱਲ. ਦਾ ਆਯੋਜਨ ਹੋਣਾ ਹੈ ਅਤੇ ਅਜਿਹੇ 'ਚ ਦੋ ਮਹੀਨੇ ਤਕ ਚੱਲਣ ਵਾਲੇ ਇਸ ਟੂਰਨਾਮੈਂਟ 'ਚ ਇਨ੍ਹਾਂ ਤੇਜ਼ ਗੇਂਦਬਾਜ਼ਾਂ ਦੇ ਥੱਕਣ ਦੇ ਖਤਰੇ ਨਾਲ ਟੀਮ ਇੰਡੀਆ ਦਾ ਮੈਨੇਜਮੈਂਟ ਪੂਰੀ ਤਰ੍ਹਾਂ ਵਾਕਫ ਹੈ ਅਤੇ ਇਨ੍ਹਾਂ ਗੇਂਦਬਾਜ਼ਾਂ ਨੂੰ 'ਬਰਨ ਆਊਟ' ਤੋਂ ਬਚਾਉਣ ਦੀ ਕੋਸ਼ਿਸ 'ਚ ਲਗਿਆ ਹੋਇਆ ਹੈ।
ਪੱਤਰਕਾਰਾਂ ਨੂੰ ਦਿੱਤੇ ਇੰਟਰਵਿਊ 'ਚ ਭਾਰਤ ਦੇ ਹੈੱਡ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਇਸ ਮਸਲੇ 'ਤੇ ਆਈ.ਪੀ.ਐੱਲ. ਦੀ ਟੀਮ ਅਤੇ ਉਨ੍ਹਾਂ ਦੇ ਕਪਤਾਨਾਂ ਨਾਲ ਗੱਲ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਗੇਂਦਬਾਜ਼ਾਂ ਨੂੰ ਘੱਟ ਤੋਂ ਘੱਟ ਮੈਚ ਖੇਡਣੇ ਪੈਣ। ਸ਼ਾਸਤਰੀ ਦਾ ਕਹਿਣਾ ਹੈ, ''ਭੁਵਨੇਸ਼ਵਰ, ਸ਼ਮੀ ਅਤੇ ਬੁਮਰਾਹ ਸ਼ਾਨਦਾਰ ਖੇਡ ਦਿਖਾ ਰਹੇ ਹਨ। ਆਈ.ਪੀ.ਐੱਲ. ਦੇ ਦੌਰਾਨ ਅਸੀਂ ਟੀਮਾਂ ਅਤੇ ਕਪਤਾਨਾਂ ਨਾਲ ਗੱਲ ਕਰਕੇ ਇਹ ਯਕੀਨੀ ਬਣਾਵਾਂਗੇ ਕਿ ਇਹ ਸਿਰਫ ਕੁਝ ਹੀ ਮੈਚ ਖੇਡਣ ਤਾਂ ਜੋ ਵਰਲਡ ਕੱਪ ਤੋਂ ਪਹਿਲਾਂ ਉਨ੍ਹਾਂ ਦੀ ਫਿਟਨੈਸ ਅਤੇ ਫਾਰਮ ਪ੍ਰਭਾਵਿਤ ਨਾ ਹੋਵੇ।'' ਸ਼ਾਸਤਰੀ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਗੇਂਦਬਾਜ਼ਾਂ ਨੂੰ ਜ਼ਰੂਰੀ ਆਰਾਮ ਵੀ ਦਿੱਤਾ ਜਾਵੇਗਾ ਤਾਂ ਜੋ ਵਰਲਡ ਕੱਪ ਤੋਂ ਪਹਿਲਾਂ ਉਹ ਫ੍ਰੈਸ਼ ਮਹਿਸੂਸ ਕਰ ਸਕਣ। ਹਾਲਾਂਕਿ ਆਈ.ਪੀ.ਐੱਲ. ਦੇ ਬਾਅਦ 10 ਦਿਨਾਂ ਦਾ ਸਮਾਂ ਹੈ ਪਰ ਅਸੀਂ ਹਰ ਖਿਡਾਰੀ ਦੀ ਫ੍ਰੈਂਚਾਈਜ਼ੀ ਨਾਲ ਗੱਲ ਕਰਾਂਗੇ ਤਾਂ ਜੋ ਵਰਕਲੋਡ 'ਤੇ ਧਿਆਨ ਦਿੱਤਾ ਜਾ ਸਕੇ।
ਸੱਟ ਤੋਂ ਵਾਪਸੀ ਕਰਦਿਆਂ ਮੀਰਾਬਾਈ ਚਾਨੂ ਨੇ ਜਿੱਤਿਆ ਇਕ ਹੋਰ ਸੋਨ ਤਮਗਾ
NEXT STORY