ਸਪੋਰਟਸ ਡੈਸਕ- ਆਈਸੀਸੀ ਪੁਰਸ਼ ਟੀ-20 ਵਰਲਡ ਕੱਪ 2026 ਦੇ ਸ਼ੁਰੂ ਹੋਣ ਤੋਂ ਪਹਿਲਾਂ ਕ੍ਰਿਕਟ ਜਗਤ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ। ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਨੇ ਬੰਗਲਾਦੇਸ਼ ਦੀ ਟੀਮ ਨੂੰ ਵਰਲਡ ਕੱਪ ਤੋਂ ਬਾਹਰ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਹੁਣ ਸਕਾਟਲੈਂਡ ਦੀ ਟੀਮ ਨੂੰ ਵਿਸ਼ਵ ਕੱਪ ਖੇਡਣ ਦਾ ਸੁਨਹਿਰੀ ਮੌਕਾ ਮਿਲਿਆ ਹੈ, ਜਿਸ ਕਾਰਨ ਟੂਰਨਾਮੈਂਟ ਦਾ ਪੂਰਾ ਸ਼ੈਡਿਊਲ ਵੀ ਬਦਲ ਗਿਆ ਹੈ।
ਕਿਉਂ ਹੋਈ ਬੰਗਲਾਦੇਸ਼ ਦੀ ਛੁੱਟੀ?
ਬੰਗਲਾਦੇਸ਼ ਕ੍ਰਿਕਟ ਬੋਰਡ ਆਪਣੇ ਮੁਕਾਬਲੇ ਸ਼੍ਰੀਲੰਕਾ ਵਿੱਚ ਸ਼ਿਫਟ ਕਰਨ ਦੀ ਜ਼ਿੱਦ 'ਤੇ ਅੜਿਆ ਹੋਇਆ ਸੀ। ਆਈਸੀਸੀ ਨੇ ਉਨ੍ਹਾਂ ਦੀ ਇਸ ਦਲੀਲ ਨੂੰ ਰੱਦ ਕਰਦਿਆਂ ਸਖ਼ਤ ਕਾਰਵਾਈ ਕੀਤੀ ਅਤੇ ਬੰਗਲਾਦੇਸ਼ ਦੀ ਥਾਂ ਸਕਾਟਲੈਂਡ ਨੂੰ ਸ਼ਾਮਲ ਕਰ ਲਿਆ ਹੈ। ਹੁਣ ਸਕਾਟਲੈਂਡ ਨੂੰ ਗਰੁੱਪ-ਸੀ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਵੈਸਟਇੰਡੀਜ਼, ਇੰਗਲੈਂਡ, ਨੇਪਾਲ ਅਤੇ ਇਟਲੀ ਦੀਆਂ ਟੀਮਾਂ ਸ਼ਾਮਲ ਹਨ।
ਇਹ ਵੀ ਪੜ੍ਹੋ- T20 ਵਰਲਡ ਕੱਪ ਤੋਂ ਪਹਿਲਾਂ ਟੀਮ ਨੂੰ ਵੱਡਾ ਝਟਕਾ! 2 ਸਟਾਰ ਖਿਡਾਰੀ ਪੂਰੇ ਟੂਰਨਾਮੈਂਟ 'ਚੋਂ ਹੋਏ ਬਾਹਰ
ਸਕਾਟਲੈਂਡ ਦੇ ਮੁਕਾਬਲੇ
7 ਫਰਵਰੀ, ਵੈਸਟਇੰਡੀਜ਼ ਖਿਲਾਫ਼, ਕੋਲਕਾਤਾ
9 ਫਰਵਰੀ, ਇਟਲੀ ਖਿਲਾਫ, ਕੋਲਕਾਤਾ
14 ਫਰਵਰੀ, ਇੰਗਲੈਂਡ ਖਿਲਾਫ, ਕੋਲਕਾਤਾ
17 ਫਰਵਰੀ, ਨੇਪਾਲ ਖਿਲਾਫ, ਮੁੰਬਈ
ਇਹ ਵੀ ਪੜ੍ਹੋ- ਇੱਕੋ ਦਿਨ ਭਾਰਤ-ਪਾਕਿਸਤਾਨ ਵਿਚਾਲੇ ਹੋਣਗੇ ਦੋ ਮਹਾ-ਮੁਕਾਬਲੇ
7 ਫਰਵਰੀ ਤੋਂ ਹੋਵੇਗਾ ਕ੍ਰਿਕਟ ਦਾ 'ਮਹਾਂਕੁੰਭ'
ਟੀ-20 ਵਰਲਡ ਕੱਪ ਦਾ ਆਗਾਜ਼ 7 ਫਰਵਰੀ (ਸ਼ਨਿਚਰਵਾਰ) ਨੂੰ ਬਹੁਤ ਹੀ ਸ਼ਾਨਦਾਰ ਅੰਦਾਜ਼ ਵਿੱਚ ਹੋਵੇਗਾ। ਪਹਿਲੇ ਹੀ ਦਿਨ ਤਿੰਨ ਵੱਡੇ ਮੁਕਾਬਲੇ ਦੇਖਣ ਨੂੰ ਮਿਲਣਗੇ:
• ਪਾਕਿਸਤਾਨ ਬਨਾਮ ਨੀਦਰਲੈਂਡ: ਸਵੇਰੇ 11:00 ਵਜੇ, ਕੋਲੰਬੋ।
• ਵੈਸਟਇੰਡੀਜ਼ ਬਨਾਮ ਸਕਾਟਲੈਂਡ: ਦੁਪਹਿਰ 3:00 ਵਜੇ, ਕੋਲਕਾਤਾ।
• ਭਾਰਤ ਬਨਾਮ USA: ਸ਼ਾਮ 7:00 ਵਜੇ, ਮੁੰਬਈ (ਵਾਨਖੇੜੇ ਸਟੇਡੀਅਮ)।
ਇਹ ਵੀ ਪੜ੍ਹੋ- ਇੱਕੋ ਦਿਨ ਭਾਰਤ-ਪਾਕਿਸਤਾਨ ਵਿਚਾਲੇ ਹੋਣਗੇ ਦੋ ਮਹਾ-ਮੁਕਾਬਲੇ
ਭਾਰਤ-ਪਾਕਿਸਤਾਨ ਦੀ 'ਮਹਾਂ-ਜੰਗ' 15 ਫਰਵਰੀ ਨੂੰ
ਕ੍ਰਿਕਟ ਪ੍ਰਸ਼ੰਸਕਾਂ ਲਈ ਸਭ ਤੋਂ ਵੱਡੀ ਖ਼ਬਰ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਈ-ਵੋਲਟੇਜ ਮੁਕਾਬਲਾ 15 ਫਰਵਰੀ ਨੂੰ ਕੋਲੰਬੋ ਵਿੱਚ ਖੇਡਿਆ ਜਾਵੇਗਾ। ਇਸ ਮੈਚ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ।
ਟੀਮ ਇੰਡੀਆ ਦਾ ਪੂਰਾ ਸ਼ਡਿਊਲ:
• 7 ਫਰਵਰੀ: ਭਾਰਤ ਬਨਾਮ USA (ਮੁੰਬਈ)।
• 12 ਫਰਵਰੀ: ਭਾਰਤ ਬਨਾਮ ਨਾਮੀਬੀਆ (ਦਿੱਲੀ)।
• 15 ਫਰਵਰੀ: ਭਾਰਤ ਬਨਾਮ ਪਾਕਿਸਤਾਨ (ਕੋਲੰਬੋ)।
• 18 ਫਰਵਰੀ: ਭਾਰਤ ਬਨਾਮ ਨੀਦਰਲੈਂਡ (ਅਹਿਮਦਾਬਾਦ)।
ਇਹ ਵੀ ਪੜ੍ਹੋ- ਚੱਲਦੇ ਮੈਚ ਦੌਰਾਨ ਸਟੇਡੀਅਮ 'ਚ ਲੱਗੀ ਭਿਆਨਕ ਅੱਗ, ਪੈ ਗਈਆਂ ਭਾਜੜਾਂ
ਸਵੀਆਤੇਕ ਸੰਘਰਸ਼ਪੂਰਨ ਜਿੱਤ ਨਾਲ ਚੌਥੇ ਦੌਰ 'ਚ ਪੁੱਜੀ
NEXT STORY