ਨਵੀਂ ਦਿੱਲੀ— ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕਲ ਹਸੀ ਨੂੰ ਲੱਗਦਾ ਹੈ ਕਿ ਸਟਾਰ ਆਫ ਸਪਿਨਰ ਰਵੀਚੰਦਰ ਅਸ਼ਵਿਨ ਦੀ ਸੱਟ ਭਾਰਤੀ ਟੀਮ ਨੂੰ ਅਸਿਥਰ ਕਰ ਸਕਦੀ ਹੈ ਅਤੇ ਇਸ ਨਾਲ ਸੀਰੀਜ਼ ਦੇ ਦੂਜੇ ਟੈਸਟ 'ਚ ਜਿੱਤ ਦਰਜ ਕਰਨ ਦੀਆਂ ਉਨ੍ਹਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗੇਗਾ। ਅਸ਼ਵਿਨ ਨੇ ਐਡੀਲੇਡ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਛੈ ਵਿਕਟਾਂ ਲਈਆਂ ਸਨ। ਉਹ ਪੇਟ ਦੀਆਂ ਮਾਸਪੇਸ਼ੀਆ ਦੇ ਖਿਚਾਅ ਕਾਰਨ ਦੂਜੇ ਟੈਸਟ ਮੈਚ 'ਚੋਂ ਬਾਹਰ ਹੋ ਗਏ। ਉਨ੍ਹਾਂ ਨੇ ਪਿੱਛਲੇ ਟੈਸਟ 'ਚ 86.5 ਓਵਰਾਂ 'ਚ 149 ਦੌੜਾਂ 'ਤੇ 6 ਵਿਕਟਾਂ ਲੈ ਕੇ ਭਾਰਤ ਨੂੰ 31 ਦੌੜਾਂ ਨਾਲ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ।
ਆਸਟ੍ਰੇਲੀਆ ਲਈ 79 ਟੈਸਟ ਮੈਚ ਖੇਡਣ ਵਾਲੇ ਹਸੀ ਨੇ ਕਿਹਾ,' ਮੈਨੂੰ ਲੱਗਦਾ ਹੈ ਕਿ ਇਸ ਨਾਲ ਨਿਸ਼ਚਿਤ ਤੌਰ 'ਤੇ ਭਾਰਤੀ ਟੀਮ ਦਾ ਸੰਤੁਲਨ ਬਿਗੜੇਗਾ। ਐਡੀਲੇਡ ਨੂੰ ਦੇਖ ਕੇ ਤੁਸੀਂ ਸਾਫ ਤੌਰ 'ਤੇ ਕਹਿ ਸਕਦੇ ਹੋ ਕਿ ਉਹ ਸਪਿਨਰ ਦੀ ਵਰਤੋ ਕਰਨਾ ਚਾਹੁੰਦੇ ਹਨ। ਇਕ ਛੋਰ ਨਾਲ ਸਪਿਨਰ ਅਤੇ ਦੂਜੇ ਛੋਰ ਤੋਂ ਤੇਜ਼ ਗੇਂਦਬਾਜ਼ ਦਾ ਬਾਰੀ-ਬਾਰੀ ਇਸਤੇਮਾਲ ਕਰ ਰਹੇ ਸਨ। ਅਸ਼ਵਿਨ ਦੀ ਗੈਰਮੌਜੂਦਗੀ 'ਚ ਭਾਰਤੀ ਟੀਮ ਦੂਜੇ ਟੈਸਟ 'ਚ ਚਾਰ ਤੇਜ਼ ਗੇਂਦਬਾਜ਼ਾਂ ਨਾਲ ਉਤਰੀ ਹੈ ਜੋ ਉਸਦੇ ਟੈਸਟ ਇਤਿਹਾਸ 'ਚ ਸਿਰਫ ਤੀਜੀ ਵਾਰ ਹੋ ਰਿਹਾ ਹੈ। ਪਹਿਲੇ ਦਿਨ ਦੇ ਖੇਡ ਦੀ ਸਮਾਪਤੀ 'ਤੇ ਆਸਟ੍ਰੇਲੀਆ ਦਾ ਸਕੋਰ ਛੈ ਵਿਕਟਾਂ 'ਤੇ 277 ਦੌੜਾਂ ਸੀ।
ਹੁਣ ਲਾਸਿਥ ਮਲਿੰਗਾ ਹੋਣਗੇ ਸ਼੍ਰੀਲੰਕਾਈ ਟੀਮ ਦੇ ਨਵੇਂ ਕੋਚ
NEXT STORY