ਮੁੰਬਈ— ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਵਨ ਡੇ ਕ੍ਰਿਕਟ ਨੂੰ ਲੈ ਕੇ ਉਨ੍ਹਾਂ ਬਾਰੇ ਇਕ ਰਾਏ ਬਣ ਗਈ ਹੈ ਪਰ ਉਹ ਇਸ ਫਾਰਮੈਟ ਲਈ ਪੂਰੀ ਤਰ੍ਹਾਂ ਯੋਗ ਹਨ। ਭਾਰਤੀ ਕ੍ਰਿਕਟ 'ਚ ਅਜਿਹੀ ਰਾਏ ਬਣ ਗਈ ਹੈ ਕਿ ਉਹ ਟੈਸਟ ਗੇਂਦਬਾਜ਼ ਹਨ ਜਿਸ ਕਾਰਨ ਵਨ ਡੇ ਕ੍ਰਿਕਟ 'ਚ ਉਨ੍ਹਾਂ ਨੂੰ ਪੂਰਾ ਮੌਕਾ ਨਹੀਂ ਮਿਲ ਰਿਹਾ ਹੈ। ਅਸ਼ਵਿਨ ਨੂੰ 2017 ਦੇ ਵੈਸਟਇੰਡੀਜ਼ ਦੌਰੇ ਦੇ ਬਾਅਦ ਤੋਂ ਵਨ ਡੇ ਟੀਮ 'ਚ ਜਗ੍ਹਾ ਨਹੀਂ ਮਿਲੀ ਹੈ ਕਿਉਂਕਿ ਟੀਮ ਮੈਨੇਜਮੈਂਟ ਨੂੰ ਲਗਦਾ ਹੈ ਕਿ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਜਿਹੇ ਕਲਾਈ ਦੇ ਸਪਿਨਰ ਬਿਹਤਰ ਬਦਲ ਹਨ।

ਅਸ਼ਵਿਨ ਤੋਂ ਵਨ ਡੇ ਫਾਰਮੈਟ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ''ਮੈਨੂੰ ਨਹੀਂ ਪਤਾ, ਇਹ ਇਕ ਰਾਏ ਬਣ ਗਈ ਹੈ। ਮੈਂ ਵਨ ਡੇ ਕ੍ਰਿਕਟ ਖੇਡਣ ਦੇ ਯੋਗ ਹਾਂ। ਸਫੈਦ ਗੇਂਦ (ਵਨ ਡੇ) ਦੇ ਫਾਰਮੈਟ 'ਚ ਮੇਰਾ ਰਿਕਾਰਡ ਓਨਾ ਬੁਰਾ ਨਹੀਂ ਹੈ। ਇਹ ਸਿਰਫ ਸੋਚ ਦੀ ਗੱਲ ਹੈ ਕਿ ਅਜੋਕੇ ਸਮੇਂ 'ਚ ਕ੍ਰਿਕਟ 'ਚ ਕਲਾਈ ਦੇ ਸਪਿਨਰ ਬਿਹਤਰ ਹਨ, ਇਸ ਲਈ ਮੈਂ ਬਾਹਰ ਹਾਂ।'' ਅਸ਼ਵਿਨ ਨੇ ਯਾਦ ਦਿਵਾਇਆ ਕਿ ਉਨ੍ਹਾਂ ਨੇ 30 ਜੂਨ 2017 ਨੂੰ ਵੈਸਟਇੰਡੀਜ਼ ਦੇ ਖਿਲਾਫ ਖੇਡੇ ਗਏ ਆਪਣੇ ਆਖਰੀ ਵਨ ਡੇ 'ਚ 28 ਦੌੜਾਂ ਦੇ ਕੇ ਤਿੰਨ ਵਿਕਟ ਲਏ ਸਨ। ਮੈਂ ਜਦੋਂ ਵੀ ਆਪਣੇ ਵਨ ਡੇ ਕਰੀਅਰ ਨੂੰ ਦੇਖਾਂਗਾ ਤਾਂ ਇਹੋ ਕਹਾਂਗੇ ਕਿ ਮੈਂ ਆਪਣੇ ਪ੍ਰਦਰਸ਼ਨ ਕਾਰਨ ਨਹੀਂ ਸਗੋਂ ਟੀਮ ਦੀ ਜ਼ਰੂਰਤ ਕਾਰਨ ਬਾਹਰ ਕੀਤਾ ਗਿਆ।
ਪੌਪ ਸਟਾਰ ਅਸ਼ਾਂਤੀ ਨਾਲ ਕਾਰਨੀਵਾਲ 'ਚ ਓਸੈਨ ਬੋਲਟ ਨੇ ਮਚਾਈ ਧੂਮ
NEXT STORY