ਸਪੋਰਟਸ ਡੈਸਕ— ਭਾਰਤੀ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅਜੇ ਤਕ 78 ਟੈਸਟ ਮੈਚ ਖੇਡੇ ਹਨ ਤੇ ਇਸ ਦੌਰਾਨ ਉਨ੍ਹਾਂ ਨੇ 409 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਇਸ 34 ਸਾਲਾ ਗੇਂਦਬਾਜ਼ ਨੂੰ ਲੈ ਕੇ ਸਾਬਕਾ ਆਸਟਰੇਲੀਆਈ ਸਪਿਨਰ ਬ੍ਰੈਡ ਹਾਗ ਨੇ ਦਾਅਵਾ ਕੀਤਾ ਕਿ ਉਹ ਬੈਸਟ ਆਫ਼ ਸਪਿਨਰ ਹਨ ਤੇ ਮਹਾਨ ਸ਼੍ਰੀਲੰਕਾਈ ਗੇਂਦਬਾਜ਼ ਮੁਥੱਈਆ ਮੁਰਲੀਧਰਨ ਦੇ 800 ਟੈਸਟ ਵਿਕਟਾਂ ਦੇ ਰਿਕਾਰਡ ਨੂੰ ਤੋੜ ਸਕਦੇ ਹਨ। ਮੁਰਲੀਧਰਨ ਦੀਆਂ ਟੈਸਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਹਨ।
ਇਹ ਵੀ ਪੜ੍ਹੋ : BCCI AGM : IPL ਦੀਆਂ ਤਾਰੀਖ਼ਾਂ ਤੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਹੋਵੇਗੀ ਚਰਚਾ, ਹੋ ਸਕਦੇ ਹਨ ਵੱਡੇ ਫ਼ੈਸਲੇ
ਇਕ ਮੀਡੀਆ ਹਾਊਸ ਨਾਲ ਗੱਲਬਾਤ ਦੇ ਦੌਰਾਨ ਹਾਗ ਨੇ ਕਿਹਾ, ਸਮੇਂ ਦੇ ਨਾਲ ਉਸ ਦੀ ਬੱਲੇਬਾਜ਼ੀ ’ਚ ਗਿਰਾਵਟ ਆਈ ਹੈ ਪਰ ਉਹ ਗੇਂਦ ਤੋਂ ਕਾਫ਼ੀ ਖ਼ਤਰਨਾਕ ਹੋ ਗਏ ਹਨ। ਉਨ੍ਹਾਂ ਕਿਹਾ, ਮੈਂ ਅਸ਼ਵਿਨ ਨੂੰ ਘੱਟੋ-ਘੱਟ 600 ਤੋਂ ਜ਼ਿਆਦਾ ਵਿਕਟਾਂ ਲੈਂਦੇ ਦੇਖਦਾ ਹਾਂ। ਹਾਗ ਨੇ ਇਸ ਦੌਰਾਨ ਕਿਹਾ ਕਿ ਉਹ ਸ਼ਾਇਦ ਮੁਰਲੀਧਰਨ (800 ਟੈਸਟ ਵਿਕਟਾਂ) ਦੇ ਰਿਕਾਰਡ ਨੂੰ ਤੇੜ ਦੇਣ।
ਇਹ ਵੀ ਪੜ੍ਹੋ : ਸੁਸ਼ੀਲ ਕੁਮਾਰ ਕੇਸ ’ਚ ਮੀਡੀਆ ਟ੍ਰਾਇਲ ਰੋਕਣ ਸਬੰਧੀ ਪਟੀਸ਼ਨ ਹੋਈ ਖ਼ਾਰਜ
ਪਿਛਲੇ ਸਾਲ ਆਸਟਰੇਲੀਆ ਤੇ ਘਰੇਲੂ ਟੈਸਟ ਸੀਰੀਜ਼ ’ਚ ਇੰਗਲੈਂਡ ਖ਼ਿਲਾਫ਼ ਅਸ਼ਵਿਨ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਆਸਟਰੇਲੀਆ ’ਚ ਉਨ੍ਹਾਂ ਨੇ ਸਿਡਨੀ ਟੈਸਟ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਜਦਕਿ ਇੰਗਲੈਂਡ ਖ਼ਿਲਾਫ਼ ਉਨ੍ਹਾਂ ਨੇ 31 ਵਿਕਟਾਂ ਹਾਸਲ ਕੀਤੀਆਂ ਸਨ ਤੇ ਇਸ ਸੀਰੀਜ਼ ਨੂੰ ਭਾਰਤ ਨੇ 3-1 ਨਾਲ ਆਪਣੇ ਨਾਂ ਕੀਤਾ ਸੀ। ਹੁਣ ਅਸ਼ਵਿਨ ਇੰਗਲੈਂਡ ਦੌਰੇ ਦਾ ਹਿੱਸਾ ਹਨ ਜਿੱਥੇ ਉਹ ਨਿਊਜ਼ੀਲੈਂਡ ਦੇ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਤੇ ਫਿਰ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ’ਚ ਨਜ਼ਰ ਆਉਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕਾਨਵੇ ਦਾ ਅਜੇਤੂ ਅਰਧ ਸੈਂਕੜਾ, ਟੈਸਟ ਕ੍ਰਿਕਟ ’ਚ ਡੈਬਿਊ ਕਰਨ ਦੀ ਸੰਭਾਵਨਾ ਹੋਈ ਮਜ਼ਬੂਤ
NEXT STORY