ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਸ਼ਨੀਵਾਰ ਨੂੰ ਆਨਲਾਈਨ ਹੋਣ ਵਾਲੀ ਵਿਸ਼ੇਸ਼ ਆਮ ਬੈਠਕ (ਏ. ਜੀ. ਐੱਮ.) ’ਚ ਮੁਲਤਵੀ ਇੰਡੀਅਨ ਪ੍ਰੀਮੀਅਰ ਲੀਗ ਆਈ. ਪੀ. ਐੱਲ. ਦੇ ਬਾਕੀ ਬਚੇ ਮੈਚਾਂ ਨੂੰ 15 ਸਤੰਬਰ ਤੋਂ 15 ਅਕਤੂਬਰ ਦਰਮਿਆਨ ਯੂ. ਏ. ਈ. ’ਚ ਕਰਾਉਣ ’ਤੇ ਫ਼ੈਸਲਾ ਕਰ ਸਕਦਾ ਹੈ। ਬੈਠਕ ਦਾ ਏਜੰਡਾ ਭਾਰਤ ’ਚ ਵੱਡੀ ਪੱਧਰ ’ਤੇ ਮਹਾਮਾਰੀ ਦੇ ਮੱਦੇਨਜ਼ਰ ਆਗਾਮੀ ਕ੍ਰਿਕਟ ਸੈਸ਼ਨ ’ਤੇ ਚਰਚਾ ਕਰਨਾ ਹੈ। ਏਜੰਡਾ ਦੇ ਵੱਡੇ ਦਾਇਰੇ ’ਚ ਮੈਂਬਰਾਂ ਨੂੰ ਆਈ. ਸੀ. ਸੀ. ਟੀ20 ਵਰਲਡ ਕੱਪ ਤੇ ਰੱਦ ਕੀਤੇ ਗਏ ਰਣਜੀ ਟਰਾਫੀ ਦੇ ਪਿਛਲੇ ਸੈਸ਼ਨ ਲਈ ਘਰੇਲੂ ਕ੍ਰਿਕਟਰਾਂ ਲਈ ਮੁਆਵਜ਼ੇ ਦੇ ਪੈਕੇਜ ’ਤੇ ਚਰਚਾ ਕਰਨਾ ਵੀ ਸ਼ਾਮਲ ਹੈ। ਬੀ. ਸੀ. ਸੀ. ਆਈ. ਟੀ20 ਵਰਲਡ ਕੱਪ ਨੂੰ ਭਾਰਤ ’ਚ ਆਯੋਜਿਤ ਕਰਨਾ ਚਾਹੁੰਦਾ ਹੈ ਤੇ ਇਕ ਜੂਨ ਨੂੰ ਆਈ. ਸੀ. ਸੀ. (ਅੰਤਰਰਾਸ਼ਟਰੀ ਕ੍ਰਿਕਟ ਕੌਂਸਲ) ਦੇ ਬੋਰਡ ਦੀ ਬੈਠਕ ਦੌਰਾਨ ਉਹ ਖੇਡ ਦੀ ਇਸ ਵਿਸ਼ਵ ਪੱਧਰੀ ਸੰਸਥਾ ਨੂੰ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਭਾਰਤ ’ਚ ਕੋਰੋਨਾ ਦੀ ਹਾਲਤ ਦੀ ਸਮੀਖਿਆ ਲਈ ਉਡੀਕ ਕਰਨ ਨੂੰ ਕਹੇਗਾ। ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਦੇ ਸ਼ਨੀਵਾਰ ਨੂੰ ਮੁੰਬਈ ਤੋਂ ਬੈਠਕ ਦੀ ਪ੍ਰਧਾਨਗੀ ਕਰਨ ਦੀ ਉਮੀਦ ਹੈ। ਆਈ. ਪੀ. ਐੱਲ. ਦੇ 18 ਤੋਂ 20 ਸਤੰਬਰ ਵਿਚਾਲੇ ਫਿਰ ਤੋਂ ਸ਼ੁਰੂ ਹੋਣ ਤੇ 10 ਅਕਤੂਬਰ ਨੂੰ ਸਮਾਪਤ ਹੋਣ ਦੀ ਉਮੀਦ ਹੈ। ਯੂ. ਏ. ਈ. ਦੇ ਆਬੂਧਾਬੀ, ਦੁਬਈ ਤੇ ਸ਼ਾਰਜਾਹ ’ਚ ਤਿੰਨ ਸਥਾਨਾਂ ’ਤੇ ਇਸ ਦੇ ਮੈਚਾਂ ਦੀ ਮੇਜ਼ਬਾਨੀ ਕੀਤੀ ਜਾਵੇਗੀ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਬੈਠਕ ਤੋਂ ਇਕ ਦਿਨ ਪਹਿਲਾਂ ਕਿਹਾ ਕਿ ਜ਼ਾਹਿਰ ਹੈ ਕਿ ਮੁੱਖ ਮੁੱਦਾ ਆਈ. ਪੀ. ਐੱਲ. ਦਾ ਪ੍ਰੋਗਰਾਮ ਹੋਵੇਗਾ। ਅਸੀਂ ਫਾਈਨਲ ਸਮੇਤ ਚਾਰ ਪਲੇਅ ਆਫ ਮੈਚ (ਦੋ ਕੁਆਲੀਫਾਇਰ, ਇਕ ਐਲਿਮੀਨੇਟਰ) ਤੋਂ ਇਲਾਵਾ 10 ਡਬਲ ਹੈਡਰ (ਇਕ ਦਿਨ ’ਚ ਦੋ ਮੁਕਾਬਲੇ) ਤੇ ਸੱਤ ਸਿੰਗਲ ਹੈਡਰ (ਇਕ ਦਿਨ ’ਚ ਇਕ ਮੈਚ) ਦੀ ਉਮੀਦ ਕਰ ਰਹੇ ਹਾਂ।
ਇਹ ਵੀ ਪੜ੍ਹੋ : ਮੁੱਕੇਬਾਜ਼ੀ : ਮੈਰੀਕਾਮ ਤੇ ਸਾਕਸ਼ੀ ਏਸ਼ੀਆਈ ਚੈਂਪੀਅਨਸ਼ਿਪ ਦੇ ਫਾਈਨਲ ’ਚ
ਲੀਗ ਵੀਕਐਂਡ ’ਚ ਸ਼ੁਰੂ ਹੋਵੇਗਾ ਤੇ ਵੀਕਐਂਡ ’ਤੇ ਫਾਈਨਲ ਵੀ ਹੋਵੇਗਾ। ਇਸ ’ਚ ਵਿਦੇਸ਼ੀ ਖਿਡਾਰੀਆਂ ਦੀਆਂ ਸੇਵਾਵਾਂ ਲੈਣ ਤੇ ਬਬਲ ਟੂ ਬਬਲ ਟਰਾਂਸਫਰ (ਇਕ ਜੈਵ ਸੁਰੱਖਿਅਤ ਮਾਹੌਲ ਤੋਂ ਦੂਸਰੇ ਜੈਵ ਸੁਰੱਖਿਅਤ ਮਾਹੌਲ ’ਚ ਆਉਣਾ) ਸਮੇਤ ਹੋਰ ਸਬੰਧਤ ਪਹਿਲੂਆਂ ’ਤੇ ਵੀ ਬਹੁਤ ਵਿਚਾਰ ਚਰਚਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇੰਗਲੈਂਡ ਕ੍ਰਿਕਟ ਬੋਰਡ ਦੇ ਕ੍ਰਿਕਟ ਨਿਰਦੇਸ਼ਕ ਐਸ਼ਲੇ ਜਾਈਲਸ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਦੇ ਦੇਸ਼ ਦੇ ਖਿਡਾਰੀਆਂ ਨੂੰ ਆਈ. ਪੀ. ਐੱਲ. ’ਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਉਹ ਆਈ. ਸੀ. ਸੀ. ਟੀ20 ਵਿਸ਼ਵ ਕੱਪ ਤੋਂ ਪਹਿਲਾਂ ਅੰਤਰਰਾਸ਼ਟਰੀ ਪ੍ਰਤੀਬੱਧਤਾਵਾਂ ਦਾ ਪਾਲਣ ਕਰਨਗੇ। ਇਕ ਫ੍ਰੈਂਚਾਇਜ਼ੀ ਦੇ ਅਧਿਕਾਰੀ ਨੇ ਕਿਹਾ ਕਿ ਉਮੀਦ ਹੈ ਕਿ ਪ੍ਰਧਾਨ ਤੇ ਸਕੱਤਰ ਸਾਨੂੰ ਦੱਸਣਗੇ ਕਿ ਇੰਗਲੈਂਡ ਦੀ ਸਥਿਤੀ ਨੂੰ ਕਿਵੇਂ ਸੰਭਾਲਿਆ ਜਾਵੇਗਾ। ਜੋਸ ਬਟਲਰ, ਬੇਨ ਸਟੋਕਸ (ਜੇ ਫਿੱਟ ਹੋਵੇ), ਜੋਫ੍ਰਾ ਆਰਚਰ (ਜੇ ਫਿੱਟ ਹੋਵੇ), ਜਾਨੀ ਬੇਅਰਸਟੋ, ਸੈਮ ਕੁਰੇਨ, ਇਯੋਨ ਮੋਰਗਨ, ਮੋਇਨ ਅਲੀ ਵਰਗੇ ਖਿਡਾਰੀ ਆਪਣੀ ਰਾਸ਼ਟਰੀ ਟੀਮ ਦੇ ਆਖਰੀ ਇਲੈਵਨ ਦੇ ਖਿਡਾਰੀ ਹਨ, ਅਜਿਹੀ ਹਾਲਤ ’ਚ ਫ੍ਰੈਂਚਾਇਜ਼ੀਆਂ ਲਈ ਉਨ੍ਹਾਂ ਦਾ ਬਦਲ ਲੱਭਣਾ ਆਸਾਨ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਅਸ਼ਵਿਨ ਨੇ ਦਿੱਤਾ ਮਜ਼ੇਦਾਰ ਸੁਝਾਅ, ਬੱਲੇਬਾਜ਼ਾਂ ਨੂੰ ਫ੍ਰੀ ਹਿੱਟ ਵਾਂਗ ਗੇਂਦਬਾਜ਼ਾਂ ਨੂੰ ਵੀ ਮਿਲੇ ਫ੍ਰੀ ਬਾਲ
ਭਾਰਤੀ ਟੀਮ 14 ਸਤੰਬਰ ਨੂੰ ਇੰਗਲੈਂਡ ਦੌਰੇ ਨੂੰ ਖਤਮ ਕਰ ਕੇ ਉਥੋਂ ਚਾਰਟਰਡ ਜਹਾਜ਼ ਰਾਹੀਂ ਯੂ. ਏ. ਈ. ਆਏਗੀ। ਟੀ20 ਵਿਸ਼ਵ ਕੱਪ ਦਾ ਮੁੱਦਾ ਵੀ ਬੈਠਕ ’ਚ ਅਹਿਮ ਹੋਵੇਗਾ। ਭਾਰਤ ’ਚ ਕੋਰੋਨਾ ਮਾਮਲੇ ਦੇ ਕਾਰਨ ਇਸ ਦੇ ਯੂ. ਏ. ਈ. ’ਚ ਹੋਣ ਦੀਆਂ ਸੰਭਾਵਨਾਵਾਂ ਹਨ। ਯੂ. ਏ. ਈ. ’ਚ ਆਈ. ਪੀ. ਐੱਲ. ਦੇ ਆਯੋਜਨ ਦੀ ਸਥਿਤੀ ’ਚ ਪਿੱਚਾਂ ਦੀ ਵਰਤੋਂ ਜ਼ਿਆਦਾ ਹੋਵੇਗੀ। ਅਜਿਹੀ ਹਾਲਤ ’ਚ ਆਈ. ਸੀ. ਸੀ. ਅਮੀਰਾਤ ਕ੍ਰਿਕਟ ਬੋਰਡ ਤੇ ਬੀ. ਸੀ. ਸੀ. ਆਈ. ਤੋਂ ਇਸ ਵਿਸ਼ਵ ਪੱਧਰੀ ਪ੍ਰਤੀਯੋਗਿਤਾ ਲਈ ਤਿੰਨ ਤੋਂ ਦੋ ਮੈਦਾਨਾਂ ਦੀ ਮੰਗ ਕਰ ਸਕਦਾ ਹੈ। ਬੋਰਡ ਦੀ ਕੋਸ਼ਿਸ਼ ਹਾਲਾਂਕਿ ਟੀ20 ਵਿਸ਼ਵ ਕੱਪ ਨੂੰ ਭਾਰਤ ’ਚ ਹੀ ਕਰਨ ਦੀ ਹੋਵੇਗੀ ਪਰ ਇਕ ਅਧਿਕਾਰੀ ਨੇ ਸਵਾਲ ਕੀਤਾ ਕਿ ਜਦੋਂ ਅਸੀਂ ਅੱਠ ਟੀਮਾਂ ਦੇ ਆਈ. ਪੀ. ਐੱਲ. ਮੈਚਾਂ ਨੂੰ ਸਤੰਬਰ ਤੇ ਅਕਤੂਬਰ ’ਚ ਭਾਰਤ ’ਚ ਨਹੀਂ ਕਰਾ ਰਹੇ ਹਾਂ ਤਾਂ 16 ਅੰਤਰਰਾਸ਼ਟਰੀ ਟੀਮਾਂ ਦੇ ਟੀ20 ਵਿਸ਼ਵ ਕੱਪ ਨੂੰ ਨੌਂ ਸ਼ਹਿਰਾਂ ’ਚ ਕਿਵੇਂ ਕਰਵਾਵਾਂਗੇ। ਭਾਰਤੀ ਟੀਮ ਨੇ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਖਿਲਾਫ ਸੀਮਤ ਓਵਰਾਂ ਦੀਆਂ ਸੀਰੀਜ਼ ਖੇਡਣੀਆਂ ਸਨ ਪਰ ਆਈ. ਪੀ. ਐੱਲ. ਕਾਰਨ ਇਸ ਨੂੰ ਰੱਦ ਕਰਨਾ ਹੋਵੇਗਾ। ਇਸ ਬੈਠਕ ’ਚ ਕੋਰੋਨਾ ਦੇ ਕਾਰਨ ਰੱਦ ਹੋਏ ਰਣਜੀ ਸੈਸ਼ਨ ਕਾਰਨ 700 ਖਿਡਾਰੀ ਪ੍ਰਭਾਵਿਤ ਹੋਏ ਹਨ। ਬੀ. ਸੀ. ਸੀ. ਆਈ. ਨੇ ਪਿਛਲੇ ਸਾਲ ਜਨਵਰੀ ’ਚ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਦਾ ਭਰੋਸਾ ਦਿੱਤਾ ਸੀ ਪਰ ਉਸ ਦੇ ਤਰੀਕੇ ਬਾਰੇ ਨਹੀਂ ਦੱਸਿਆ ਸੀ। ਸੂਬਾ ਇਕਾਈ (ਰਣਜੀ ਟੀਮ) ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਘਰੇਲੂ ਕ੍ਰਿਕਟ ’ਚ ਖੇਡਣ ਵਾਲੇ ਸਿਰਫ 73 ਕ੍ਰਿਕਟਰਾਂ ਦੇ ਕੋਲ ਹੀ ਆਈ. ਪੀ. ਐੱਲ. ਕਰਾਰ ਹੈ। ਸਿਰਫ ਵਿਜੇ ਹਜ਼ਾਰੇ ਤੇ ਸੱਯਦ ਮੁਸ਼ਤਾਕ ਅਲੀ ਟਰਾਫੀ ਖੇਡਣ ਨਾਲ ਉਨ੍ਹਾਂ ਦੀ ਵਿੱਤੀ ਜ਼ਰੂਰਤ ਪੂਰੀ ਨਹੀਂ ਹੋਵੇਗੀ। ਮੈਨੂੰ ਲੱਗਦਾ ਹੈ ਕਿ ਇਸ ਦਾ ਸਭ ਤੋਂ ਵਧੀਆ ਹੱਲ ਸੂਬਾ ਇਕਾਈਆਂ ਨੂੰ ਇਕਮੁਸ਼ਤ ਮੁਆਵਜ਼ਾ ਪੈਕੇਜ ਸੌਂਪਣਾ ਹੋਵੇਗਾ ਤੇ ਉਹ ਪਿਛਲੇ ਸੈਸ਼ਨ ਅਨੁਸਾਰ ਆਪਣੇ ਖਿਡਾਰੀਆਂ ’ਚ ਵੰਡ ਕਰਨਗੇ।
ਸੁਸ਼ੀਲ ਕੁਮਾਰ ਕੇਸ ’ਚ ਮੀਡੀਆ ਟ੍ਰਾਇਲ ਰੋਕਣ ਸਬੰਧੀ ਪਟੀਸ਼ਨ ਹੋਈ ਖ਼ਾਰਜ
NEXT STORY