ਨਵੀਂ ਦਿੱਲੀ (ਬਿਊਰੋ)— ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਅੰਬਾਤੀ ਰਾਇਡੂ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਟੀਮ ਦੇ ਸਾਥੀਆਂ ਨੂੰ ਲੈ ਕੇ ਇਕ ਬੇਹਦ ਮਜ਼ੇਦਾਰ ਕਿੱਸਾ ਦੱਸਿਆ। ਰਾਇਡੂ ਨੇ 2014 ਦਾ ਇਕ ਕਿੱਸਾ ਦੱਸਦੇ ਕਿਹਾ ਕਿ ਜਦੋਂ ਉਹ ਮੁੰਬਈ ਟੀਮ ਵਲੋਂ ਖੇਡਦੇ ਸਨ ਅਤੇ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀਆਂ ਲਈ ਉਹ ਘਰ ਦੀ ਬਣੀ ਬਿਰਆਨੀ ਲੈ ਕੇ ਆਏ ਸੀ। ਉਸ ਸਮੇਂ ਚੈਂਪੀਅੰਸ ਲੀਗ ਚਲ ਰਹੀ ਸੀ। ਅੰਬਾਤੀ ਰਾਇਡੂ ਹੈਦਰਾਬਾਦ 'ਚ ਰਹਿੰਦੇ ਹਨ। ਉਹ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀਆਂ ਦੇ ਲਈ ਘਰ ਦੀ ਬਣੀ ਬਿਰਆਨੀ ਲੈ ਕੇ ਹੋਟਲ ਪਹੁੰਚੇ ਸੀ। ਬਦਕਿਸਮਤੀ ਨਾਲ ਰਾਇਡੂ ਨੂੰ ਹੋਟਲ ਮੈਨੇਜ਼ਮੈਂਟ ਨੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਬਾਹਰ ਦਾ ਭੋਜਨ ਹੋਟਲ ਦੇ ਅੰਦਰ ਲੈ ਕੇ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਸੀ।
ਧੋਨੀ ਦੇ ਇਕ ਫੈਸਲੇ ਨੇ ਰਾਇਡੂ ਨੂੰ ਕੀਤਾ ਖੁਸ਼
ਜਦੋਂ ਧੋਨੀ ਨੂੰ ਇਹ ਗੱਲ ਪਤਾ ਚਲੀ ਤਾਂ ਉਸ ਨੇ ਤੁਰੰਤ ਹੋਟਲ ਨੂੰ ਛੱਡਣ ਦਾ ਫੈਸਲਾ ਲਿਆ ਅਤੇ ਟੀਮ ਦੇ ਕੁਝ ਹੋਰ ਖਿਡਾਰੀਆਂ ਜਿਵੇਂ ਕਿ ਸੁਰੇਸ਼ ਰੈਨਾ ਅਤੇ ਬ੍ਰਾਵੋ ਦੇ ਨਾਲ ਮਿਲ ਕੇ ਬਿਰਆਨੀ ਪਾਰਕ 'ਚ ਜਾ ਕੇ ਖਾਦੀ।
ਇਸ ਘਟਨਾ ਤੋਂ ਪਤਾ ਚਲਦਾ ਹੈ ਕਿ ਧੋਨੀ ਕਿਸੇ ਵਿਅਕਤੀ ਦੀਆਂ ਕੋਸ਼ਿਸ਼ਾਂ ਦੀ ਕਿੰਨੀ ਇਜ਼ਤ ਕਰਦੇ ਹਨ। ਉਹ ਨਹੀਂ ਚਾਹੁੰਦੇ ਸਨ ਕਿ ਰਾਇਡੂ ਨੂੰ ਬੁਰਾ ਲੱਗੇ। ਹੁਣ ਇਨ੍ਹੇਂ ਸਾਲਾਂ ਦੇ ਬਾਅਦ ਰਾਇਡੂ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਬਣੇ ਹਨ ਅਤੇ ਹੁਣ ਤੱਕ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਰਹੇ ਹਨ।
IPL 2018 : ਪੰਜਾਬ ਨੇ ਦਿੱਲੀ ਨੂੰ 4 ਦੌੜਾਂ ਨਾਲ ਹਰਾਇਆ
NEXT STORY