ਸਪੋਰਟਸ ਡੈਸਕ- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ .ਬੀ.) ਤੇ ਮੁੰਬਈ ਇੰਡੀਅਨਜ਼ (ਐੱਮ. ਆਈ.) ਵਿਚਾਲੇ ਸੁਪਰ ਸੰਡੇ ਦਾ ਦੂਜਾ ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ 39ਵਾਂ ਮੈਚ ਦੁਬਈ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ 'ਚ ਅੱਜ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਮੁੰਬਈ ਜਿੱਥੇ ਪਲੇਆਫ਼ ਦੀਆਂ ਉਮੀਦਾਂ ਨੂੰ ਕਾਇਮ ਰੱਖਣ ਲਈ ਖੇਡੇਗੀ ਉੱਥੇ ਹੀ ਆਰ. ਸੀ. ਬੀ. ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਚਾਹੇਗੀ।
ਹੈੱਡ ਟੂ ਹੈੱਡ
ਕੁਲ ਮੈਚ - 28
ਮੁੰਬਈ ਇੰਡੀਅਨਜ਼ - 17 ਜਿੱਤੇ
ਆਰ. ਸੀ. ਬੀ. - 11 ਜਿੱਤੇ
ਪਿੱਚ ਰਿਪੋਰਟ
ਇਹ ਇਕ ਚੰਗਾ ਵਿਕਟ ਹੈ ਜਿੱਥੇ ਤੇਜ਼ ਗੇਂਦਬਾਜ਼ਾਂ ਨੂੰ ਪਾਵਰਪਲੇ ਸਤਹ ਤੋਂ ਸਭ ਤੋਂ ਜ਼ਿਆਦਾ ਸਹਾਇਤਾ ਮਿਲੇਗੀ। ਇਹ ਸਭ ਵਿਕਟਾਂ ਨੂੰ ਬਚਾਏ ਰੱਖਣ 'ਤੇ ਨਿਰਭਰ ਹੈ, ਕਿਉਂਕਿ ਜਿਵੇਂ-ਜਿਵੇਂ ਖੇਡ ਅੱਗੇ ਵਧੇਗੀ ਬੱਲੇਬਾਜ਼ੀ ਆਸਾਨ ਹੁੰਦੀ ਜਾਵੇਗੀ।
ਪੁਆਇੰਟ ਟੇਬਲ
ਰਾਇਲ ਚੈਲੰਜਰਜ਼ ਬੈਂਗਲੁਰੂ : ਮੈਚ - 9, ਜਿੱਤੇ - 5, ਹਾਰੇ - 4, ਨੈੱਟ ਰਨ ਰੇਟ - -0.720, ਅੰਕ - 10, ਸਥਾਨ - ਤੀਜਾ
ਮੁੰਬਈ ਇੰਡੀਅਨਜ਼ : ਮੈਚ - 9, ਜਿੱਤੇ - ਚਾਰ, ਹਾਰੇ - 5, ਨੈੱਟ ਰਨ ਰੇਟ- -0.310, ਅੰਕ - 8, ਸਥਾਨ - ਛੇਵਾਂ।
ਸੰਭਾਵਿਤ ਪਲੇਇੰਗ ਇਲੈਵਨ
ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪੱਡੀਕਲ, ਕੇ. ਐੱਸ. ਭਾਰਤ (ਵਿਕਟਕੀਪਰ), ਗਲੇਨ ਮੈਕਸਵੇਲ, ਏਬੀ ਡਿਵੀਲੀਅਰਸ, ਟਿਮ ਡੇਵਿਡ, ਵਾਨਿੰਦੂ ਹਸਰੰਗਾ/ਕਾਈਲ ਜੈਮੀਸਨ, ਸ਼ਾਹਬਾਜ਼ ਅਹਿਮਦ, ਹਰਸ਼ਲ ਪਟੇਲ, ਯੁਜਵੇਂਦਰ ਚਾਹਲ, ਮੁਹੰਮਦ ਸਿਰਾਜ।
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਕਵਿੰਟਨ ਡੀ ਕਾਕ (ਵਿਕਟਕੀਪਰ), ਸੂਰਯਕੁਮਾਰ ਯਾਦਵ, ਈਸ਼ਾਨ ਕਿਸ਼ਨ, ਕੀਰੋਨ ਪੋਲਾਰਡ, ਹਾਰਦਿਕ ਪੰਡਯਾ/ਸੌਰਭ ਤਿਵਾਰੀ, ਕਰੁਣਾਲ ਪੰਡਯਾ/ਅਨੁਕੂਲ ਰਾਏ, ਟ੍ਰੇਂਟ ਬੋਲਟ, ਐਡਮ ਮਿਲਨੇ, ਜਸਪ੍ਰੀਤ ਬੁਮਰਾਹ, ਰਾਹੁਲ ਚਾਹਰ।
IPL 2021 : ਜਾਣੋ ਪੁਆਇੰਟ ਟੇਬਲ 'ਚ ਆਪਣੀ ਪਸੰਦੀਦਾ ਟੀਮ ਦੀ ਸਥਿਤੀ, ਆਰੇਂਜ ਤੇ ਪਰਪਲ ਕੈਪ ਲਿਸਟ ਬਾਰੇ
NEXT STORY