ਸ਼੍ਰੀਨਗਰ- ਰੀਅਲ ਕਸ਼ਮੀਰ ਐੱਫ. ਸੀ. ਨੇ ਆਈ-ਲੀਗ ਖਿਤਾਬ ਦੀ ਦੌੜ 'ਚ ਆਪਣੀ ਸਥਿਤੀ ਮਜ਼ਬੂਤ ਕਰਦੇ ਹੋਏ ਇਥੇ ਟੀ. ਆਰ. ਸੀ. ਮੈਦਾਨ 'ਤੇ ਬਾਰਿਸ਼ ਅਤੇ ਬਰਫ ਵਿਚਾਲੇ ਗੋਕੁਲਮ ਨੂੰ 1-0 ਨਾਲ ਹਰਾ ਕੇ ਅੰਕ ਸੂਚੀ ਦੇ ਚੋਟੀ ਦੇ ਸਥਾਨ 'ਤੇ ਜਗ੍ਹਾ ਬਣਾਈ।
ਆਈਵਰੀ ਕੋਸਟ ਦੇ ਸਟ੍ਰਾਈਕਰ ਗਨੋਹੇਰੇ ਕ੍ਰੀਜੋ ਨੇ 51ਵੇਂ ਮਿੰਟ ਵਿਚ ਗੋਲ ਕਰ ਕੇ ਰੀਅਲ ਕਸ਼ਮੀਰ ਦੀ ਟੀਮ ਨੂੰ 3 ਅੰਕ ਦੁਆਏ। ਜੰਮੂ-ਕਸ਼ਮੀਰ ਦੀ ਟੀਮ 16 ਮੈਚਾਂ ਵਿਚ 32 ਅੰਕਾਂ ਨਾਲ ਚੋਟੀ 'ਤੇ ਪਹੁੰਚ ਗਈ। ਚੇਨਈ ਸਿਟੀ ਦੀ ਟੀਮ 30 ਅੰਕਾਂ ਨਾਲ ਦੂਸਰੇ ਸਥਾਨ 'ਤੇ ਚੱਲ ਰਹੀ ਹੈ। ਚੇਨਈ ਸਿਟੀ ਨੇ ਹਾਲਾਂਕਿ ਅਜੇ ਸਿਰਫ 14 ਮੈਚ ਖੇਡੇ ਹਨ।
ਤੈਰਾਕ ਮਿਨਾਕਸ਼ੀ ਤੀਜੀ ਵਾਰ ਲਿਮਕਾ ਬੁੱਕ ਆਫ ਰਿਕਾਰਡਸ ਵਿਚ
NEXT STORY