ਮੈਡ੍ਰਿਡ– ਕਰੀਮ ਬੇਂਜੇਮਾ ਨੇ ਦੋ ਗੋਲ ਕੀਤੇ ਤੇ ਇਕ ਹੋਰ ਗੋਲ ਕਰਨ ਵਿਚ ਮਦਦ ਕੀਤੀ, ਜਿਸ ਨਾਲ ਰੀਅਲ ਮੈਡ੍ਰਿਡ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਕੈਡਿਜ਼ ਨੂੰ 3-0 ਨਾਲ ਹਰਾ ਦਿੱਤਾ। ਯੂਰੋਪਾ ਦੇ ਕੁਝ ਚੋਟੀ ਦੇ ਕਲੱਬਾਂ ਦੇ ਸੁਪਰ ਲੀਗ ਦੇ ਪ੍ਰਸਤਾਵ ਦੇ ਵਿਰੋਧ ਵਿਚ ਕੈਡਿਜ ਦੇ ਖਿਡਾਰੀਆਂ ਨੇ ਮੈਚ ਤੋਂ ਪਹਿਲਾਂ ਇਸ ਨਾਲ ਜੁੜੀ ਸ਼ਰਟ ਪਹਿਨੀ। ਇਸ ਪ੍ਰਸਤਾਵ ਨੂੰ ਲਿਆਉਣ ਵਿਚ ਰੀਅਲ ਦੇ ਮੁਖੀ ਫਲੋਰੇਂਟਿਨੋ ਪੇਰੇਜ ਦੀ ਭੂਮਿਕਾ ਅਹਿਮ ਰਹੀ ਹੈ। ਬੇਂਜੇਮਾ ਨੇ 30ਵੇਂ ਮਿੰਟ ਵਿਚ ਪੈਨਲਟੀ ’ਤੇ ਗੋਲ ਕੀਤਾ। ਇਸ ਤੋਂ ਬਾਅਦ ਉਸ ਨੇ 33ਵੇਂ ਮਿੰਟ ਵਿਚ ਅਲਵੀਰੋ ਓਡ੍ਰਿਓਜੋਲਾ ਲਈ ਗੋਲ ਬਣਾਇਆ ਤੇ ਫਿਰ 40ਵੇਂ ਮਿੰਟ ਵਿਚ ਹੈਡਰ ਨਾਲ ਗੋਲ ਕੀਤਾ।
ਇਸ ਤੋਂ ਪਹਿਲਾਂ ਸੇਵਿਲਾ ਨੇ ਲੇਵਾਂਟੇ ਨੂੰ 1-0 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕਰਕੇ ਖਿਤਾਬ ਦੀਆਂ ਆਪਣੀਆਂ ਉਮੀਦਾਂ ਜਿਊਂਦੀਆਂ ਰੱਖੀਆਂ। ਉਸ ਦੇ ਵਲੋਂ ਯੁਸੂਫ ਨੇਸਰੀ ਨੇ ਦੂਜੇ ਹਾਫ ਵਿਚ ਗੋਲ ਕੀਤਾ। ਸੇਵਿਲਾ ਦੇ 67 ਅੰਕ ਹਨ ਤੇ ਉਹ ਐਟਲੇਟਿਕੋ ਮੈਡ੍ਰਿਡ ਤੇ ਰੀਅਲ ਮੈਡ੍ਰਿਡ ਤੋਂ ਤਿੰਨ ਅੰਕ ਪਿੱਛੇ ਹੈ। ਬਾਰਸੀਲੋਨਾ ਹੁਣ ਚੌਥੇ ਸਥਾਨ ’ਤੇ ਖਿਸਕ ਗਿਆ ਹੈ। ਹੋਰਨਾਂ ਮੈਚਾਂ ਵਿਚ ਓਸਾਸੁਨੋ ਨੇ ਵੇਲੇਂਸੀਆ ਨੂੰ 3-1 ਨਾਲ ਹਰਾ ਕੇ ਆਪਣੀ ਲਗਾਤਾਰ ਤੀਜੀ ਜਿੱਤ ਦਰਜ ਕੀਤੀ, ਜਿਸ ਨਾਲ ਉਹ 8ਵੇਂ ਸਥਾਨ ’ਤੇ ਪਹੁੰਚ ਗਿਆ। ਪੰਜਵੇਂ ਸਥਾਨ ’ਤੇ ਕਾਬਜ਼ ਰੀਆਲ ਬੇਟਿਸ ਨੇ ਐਥਲੇਟਿਕ ਬਿਲਬਾਓ ਨੂੰ ਗੋਲ ਰਹਿਤ ਬਰਾਬਰੀ ’ਤੇ ਰੋਕਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
RCB v RR : ਬੈਂਗਲੁਰੂ ਦੀ ਰਾਜਸਥਾਨ 'ਤੇ ਧਮਾਕੇਦਾਰ ਜਿੱਤ, 10 ਵਿਕਟਾਂ ਨਾਲ ਹਰਾਇਆ
NEXT STORY