ਮੈਡ੍ਰਿਡ – ਰੀਅਲ ਮੈਡ੍ਰਿਡ ਨੇ ਕੁਝ ਖਿਡਾਰੀਆਂ ਦੇ ਜ਼ਖ਼ਮੀ ਹੋਣ ਦੇ ਬਾਵਜੂਦ ਵੇਲੇਂਸੀਆ ਨੂੰ 2-0 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਖਿਤਾਬ ਦੀ ਆਪਣੀ ਦਾਅਵੇਦਾਰੀ ਬਰਕਰਾਰ ਰੱਖੀ। ਰੀਅਲ ਮੈਡ੍ਰਿਡ ਨੇ ਆਪਣੀ ਚੰਗੀ ਫਾਰਮ ਜਾਰੀ ਰੱਖੀ ਪਰ ਉਸ ਦਾ ਇਕ ਹੋਰ ਖਿਡਾਰੀ ਦਾਨੀ ਕਾਵਾਰਜਾਲ ਇਸ ਮੈਚ ਦੌਰਾਨ ਜ਼ਖ਼ਮੀ ਹੋ ਗਿਆ। ਉਹ ਇਸ ਤੋਂ ਪਹਿਲਾਂ ਵੀ ਸੱਟ ਕਾਰਣ 7 ਮੈਚਾਂ ਵਿਚੋਂ ਬਾਹਰ ਰਿਹਾ ਸੀ। ਰੀਅਲ ਮੈਡ੍ਰਿਡ ਦੇ ਘੱਟ ਤੋਂ ਘੱਟ 10 ਖਿਡਾਰੀ ਹਾਲ ਹੀ ਦੇ ਮੈਚਾਂ ਵਿਚ ਉਪਲੱਬਧ ਨਹੀਂ ਰਹੇ। ਇਨ੍ਹਾਂ ਵਿਚ ਕਪਤਾਨ ਸਰਜੀਓ ਰਾਮੋਸ ਤੇ ਪਲੇਮੇਕਰ ਐਡਨ ਹੇਜ਼ਾਰਡ ਵੀ ਸ਼ਾਮਲ ਹੈ ਪਰ ਇਸ ਦੇ ਬਾਵਜੂਦ ਜਿਨੇਦਿਨ ਜਿਦਾਨ ਦੀ ਕੋਚਿੰਗ ਵਾਲੀ ਟੀਮ ਨੇ ਕਰੀਮ ਬੇਂਜੇਮਾ ਤੇ ਟੋਨੀ ਕਰੂਸ ਦੇ ਪਹਿਲੇ ਹਾਫ ਵਿਚ ਕੀਤੇ ਗਏ ਗੋਲਾਂ ਨਾਲ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ।
ਇਸ ਜਿੱਤ ਨਾਲ ਰੀਅਲ ਮੈਡ੍ਰਿਡ ਦੇ 23 ਮੈਚਾਂ ਵਿਚੋਂ 49 ਅੰਕ ਹੋ ਗਏ ਹਨ। ਉਹ ਹੁਣ ਚੋਟੀ ’ਤੇ ਕਾਬਜ਼ ਐਟਲੇਟਿਕੋ ਮੈਡ੍ਰਿਡ (21 ਮੈਚਾਂ ਵਿਚੋਂ 54 ਅੰਕ) ਤੋਂ 5 ਅੰਕ ਪਿੱਛੇ ਤੇ ਬਾਰਸੀਲੋਨਾ (22 ਮੈਚਾਂ ਵਿਚੋਂ 46) ਤੋਂ ਤਿੰਨ ਅੰਕ ਅੱਗੇ ਹੋ ਗਿਆ ਹੈ। ਹੋਰਨਾਂ ਮੈਚਾਂ ਵਿਚ ਰੀਅਲ ਸੋਸੀਡਾਡ ਨੇ ਅਲੈਕਸਾਂਦ੍ਰ ਇਸਾਕ ਦੇ 30ਵੇਂ ਮਿੰਟ ਵਿਚ ਕੀਤੇ ਗਏ ਗੋਲ ਨਾਲ ਗੇਟਾਫੇ ਨੂੰ 1-0 ਨਾਲ ਹਰਾ ਕੇ ਪੰਜਵਾਂ ਸਥਾਨ ਹਾਸਲ ਕਰ ਲਿਆ। ਰੀਆਲ ਬੇਟਿਸ ਨੇ ਵਿਲਲਾਰੀਆਲ ਨੂੰ 2-1 ਨਾਲ ਜਦਕਿ ਓਸਾਸੁਨਾ ਨੇ ਲੇਵਾਂਟੇ ਨੂੰ 1-0 ਨਾਲ ਹਰਾਇਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਲੂਕਾਕੂ ਦਾ 300ਵਾਂ ਗੋਲ, ਇੰਟਰ ਮਿਲਾਨ ਨੇ ਲਾਜੀਓ ਨੂੰ 3-1 ਨਾਲ ਹਰਾਇਆ
NEXT STORY