ਰੇਨੇਸ/ਫ਼ਰਾਂਸ (ਭਾਸ਼ਾ) : ਚੈਂਪੀਅਨਜ਼ ਲੀਗ ਵਿਚ ਪਹਿਲੀ ਵਾਰ ਖੇਡਣ ਵਾਲੀ ਫੁੱਟਬਾਲ ਟੀਮ ਰੇਨੇਸ ਨੇ ਮੰਗਲਵਾਰ ਨੂੰ ਆਪਣੇ 3 ਹੋਰ ਖਿਡਾਰੀਆਂ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ।
ਰੇਨੇਸ ਦੇ ਪ੍ਰਧਾਨ ਨਿਕੋਲਸ ਹੋਲਵੇਕ ਨੇ ਪ੍ਰਸਾਰਕ ਟੇਲੇਫੁਟ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ ਕਲੱਬ ਨੇ ਕਿਹਾ ਸੀ ਕਿ ਉਸ ਦੇ ਕੁੱਝ ਖਿਡਾਰੀ ਖੁਦ ਹੀ ਇਕਾਂਤਵਾਸ 'ਚੋਂ ਲੰਘ ਰਹੇ ਹਨ, ਕਿਉਂਕਿ ਉਨ੍ਹਾਂ ਕੋਰੋਨਾ ਵਾਇਰਸ ਦਾ ਖ਼ਦਸ਼ਾ ਹੈ। ਪਿਛਲੇ ਹਫ਼ਤੇ ਵੀ ਇਕ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਸੀ। ਖਿਡਾਰੀਆਂ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ ਹੈ। ਹੋਲਵੇਕ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਦੇ ਬਾਅਦ ਫਰੈਂਚ ਲੀਗ ਸੀਜ਼ਨ ਦਾ ਟੀਮ ਦਾ ਪਹਿਲਾ ਘਰੇਲੂ ਮੈਚ ਖ਼ਤਰੇ ਵਿਚ ਪੈ ਗਿਆ ਹੈ ਜੋ ਸ਼ਨੀਵਾਰ ਨੂੰ ਮੋਂਟਪੇਲੀਅਰ ਖ਼ਿਲਾਫ ਖੇਡਿਆ ਜਾਣਾ ਹੈ।
ਅਮਰੀਕਾ 'ਚ ਸਾਬਕਾ ਭਾਰਤੀ ਐਥਲੀਟ ਦਾ ਕਾਰਾ, ਮਾਂ ਅਤੇ ਪਤਨੀ ਦਾ ਕੀਤਾ ਕਤਲ
NEXT STORY