ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਨਵੇਂ ਸਟਾਰ ਹਾਰਦਿਕ ਪੰਡਯਾ ਨੂੰ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪੰਡਯਾ ਨੇ ਟਵਿਟਰ 'ਤੇ ਆਪਣੀ ਇਕ ਤਸਵੀਰ ਸ਼ੇਅਰ ਦੇ ਨਾਲ ਟਵੀਟ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਬਦਲਾਅ ਤੋਂ ਨਾਂ ਡਰੋ, ਇਹ ਇਕ ਨਵੀਂ ਸ਼ੁਰੂਆਤ ਵੱਲ ਲੈ ਜਾ ਰਿਹਾ ਹੈ।
ਨਿਊਜ਼ੀਲੈਂਡ ਖਿਲਾਫ ਮੈਚ 'ਚ ਲੱਗੀ ਸੱਟ
ਨਿਊਜ਼ੀਲੈਂਡ ਖਿਲਾਫ ਖੇਡੇ ਗਏ ਸੀਰੀਜ਼ ਦੇ ਆਖਰੀ ਟੀ-20 ਮੈਚ 'ਚ ਹਾਰਦਿਕ ਪੰਡਯਾ ਆਪਣੀ ਹੀ ਗੇਂਦ 'ਤੇ ਇਕ ਸ਼ਾਟ ਨੂੰ ਰੋਕਦੇ ਸੱਟ ਲੱਗ ਗਈ ਸੀ। ਪੰਡਯਾ ਨੂੰ ਨੈਸ਼ਨਲ ਕ੍ਰਿਕਟ ਅਕਾਦਮੀ, ਬੈਂਗਲੁਰੂ 'ਚ ਕੈਂਪ 'ਚ ਭੇਜਿਆ ਗਿਆ ਹੈ, ਜਿੱਥੇ ਉਹ ਆਪਣੀ ਫਿੱਟਨੈੱਸ 'ਤੇ ਕੰਮ ਕਰੇਗਾ।
ਭਾਰਤ-ਸ਼੍ਰੀਲੰਕਾ ਵਿਚਾਲੇ ਪਹਿਲਾ ਟੈਸਟ ਮੈਚ 16 ਨਵੰਬਰ ਤੋਂ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਖੇਡਿਆ ਜਾਵੇਗਾ। ਕੁਲ 3 ਟੈਸਟ ਮੈਚ ਖੇਡੇ ਜਾਣਗੇ, ਜਿਸ 'ਚ ਪਹਿਲੇ 2 ਮੈਚਾਂ ਦੇ ਲਈ ਟੀਮ ਦਾ ਐਲਾਨ ਹੋ ਚੁੱਕਾ ਹੈ।
ਭਾਰਤ—ਸ਼੍ਰੀਲੰਕਾ ਨੇ ਖੇਡਿਆ ਅਭਿਆਸ ਮੈਚ
NEXT STORY