ਮੁੰਬਈ— ਹਾਲ ਹੀ ਵਿੱਚ ਰਵੀ ਸ਼ਾਸਤਰੀ ਨੂੰ ਕੋਚ ਚੁਣਨ ਦੇ ਨਾਲ ਹੀ ਜ਼ਹੀਰ ਖਾਨ ਨੂੰ ਗੇਂਦਬਾਜ਼ੀ ਕੋਚ ਅਤੇ ਰਾਹੁਲ ਦ੍ਰਵਿੜ ਨੂੰ ਵਿਦੇਸ਼ੀ ਦੌਰਿਆਂ ਲਈ ਬੱਲੇਬਾਜ਼ੀ ਕੋਚ ਚੁਣਿਆ ਗਿਆ ਸੀ ਪਰ ਇਸਦੇ ਇੱਕ ਦਿਨ ਬਾਅਦ ਹੀ ਬੀ.ਸੀ.ਸੀ.ਆਈ. ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਪੋਰਟ ਸਟਾਫ ਚੁਣਨ ਵਿੱਚ ਰਵੀ ਸ਼ਾਸਤਰੀ ਦੀ ਭੂਮਿਕਾ ਹੋਵੇਗੀ। ਹੁਣ ਸਪੋਰਟ ਸਟਾਫ ਨੂੰ ਕਪਤਾਨ ਵਿਰਾਟ ਕੋਹਲੀ ਅਤੇ ਬਾਕੀ ਖਿਡਾਰੀਆਂ ਸਹਿਤ ਰਵੀ ਸ਼ਾਸਤਰੀ ਵਲੋਂ ਚੁਣਿਆ ਜਾਵੇਗਾ। ਇਸ ਤੋਂ ਸਾਫ਼ ਹੈ ਕਿ ਜ਼ਹੀਰ ਖਾਨ ਅਤੇ ਰਾਹੁਲ ਦ੍ਰਵਿੜ ਦਾ ਆਪਣੇ-ਆਪਣੇ ਅਹੁਦੇ ਤੋਂ ਹੱਟਣਾ ਤੈਅ ਹੈ।
ਦੱਸ ਦਈਏ ਕਿ ਮੰਨਿਆ ਜਾ ਰਿਹਾ ਹੈ ਕਿ ਭਰਤ ਅਰੁਣ ਨੂੰ ਗੇਂਦਬਾਜ਼ੀ ਕੋਚ ਸੰਜੈ ਬਾਂਗੜ ਨੂੰ ਬੱਲੇਬਾਜ਼ੀ, ਜਦੋਂ ਕਿ ਆਰ ਸ਼੍ਰੀਧਰ ਨੂੰ ਫੀਲਡਿੰਗ ਕੋਚ ਨੂੰ ਚੁਣਿਆ ਜਾ ਸਕਦਾ ਹੈ। ਸੀ.ਏ.ਸੀ. ਇਸ ਗੱਲ ਤੋਂ ਦੁਖੀ ਹੈ ਕਿ ਰਾਹੁਲ ਦ੍ਰਵਿੜ ਨੂੰ ਬੱਲੇਬਾਜ਼ੀ ਕੋਚ ਅਤੇ ਜ਼ਹੀਰ ਖਾਨ ਨੂੰ ਗੇਂਦਬਾਜੀ ਕੋਚ ਬਣਾਏ ਜਾਣ ਦੇ ਫੈਸਲੇ ਨੂੰ ਮੁੱਖ ਕੋਚ ਰਵੀ ਸ਼ਾਸਤਰੀ ਉੱਤੇ“ਥੋਪਿਆ ਗਿਆ ਫੈਸਲਾ”ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਿਪੋਰਟ ਮੁਤਾਬਕ ਸੀ.ਓ.ਏ. ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਸੀ.ਏ.ਸੀ. ਨੂੰ ਕੇਵਲ ਮੁੱਖ ਕੋਚ ਨਿਯੁਕਤ ਕਰਨਾ ਸੀ ਅਤੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕੋਚ ਦੀ ਨਿਯੁਕਤੀ ਅਧਿਕਾਰ ਖੇਤਰ ਦਾ ਉਲੰਘਣ ਹੈ।
ਰਵੀ ਸ਼ਾਸਤਰੀ ਬਣੇ ਭਾਰਤੀ ਟੀਮ ਦੇ ਨਵੇਂ ਕੋਚ
ਉਥੇ ਹੀ ਭਾਰਤੀ ਟੀਮ ਦੇ ਸਾਬਕਾ ਮੁੱਖ ਕੋਚ ਰਹਿ ਚੁੱਕੇ ਸੰਦੀਪ ਪਾਟਿਲ ਨੇ ਕੋਚ ਦੀ ਚੋਣ ਪ੍ਰਕਿਰਿਆ ਉੱਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਸਨ। ਪਾਟਿਲ ਨੇ ਸੌਰਵ ਗਾਂਗੁਲੀ, ਵੀ.ਵੀ.ਐਸ. ਲਕਸ਼ਮਣ ਅਤੇ ਸਚਿਨ ਤੇਂਦੁਲਕਰ ਦੀ ਕਾਬਲੀਅਤ ਉੱਤੇ ਉਂਗਲੀ ਚੁੱਕੀ। ਉਨ੍ਹਾਂ ਨੇ ਕਿਹਾ ਕਿ ਸਚਿਨ ਤੇਂਦੁਲਕਰ, ਵੀ.ਵੀ.ਐਸ. ਲਕਸ਼ਮਣ ਅਤੇ ਸੌਰਵ ਗਾਂਗੁਲੀ ਨੂੰ ਕ੍ਰਿਕਟ ਕੋਚ ਚੁਣਨ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ ਹੈ।
ਇਸਲਾਮੀ ਮਹਿਲਾ ਪਹਿਲਵਾਨਾਂ ਲਈ ਡ੍ਰੈੱਸ ਕੋਡ ਨੂੰ ਮਨਜ਼ੂਰੀ
NEXT STORY