ਨਿਊਯਾਰਕ - ਐਂਡੀ ਮਰੇ ਜਦੋਂ ਲੰਮੇ ਸਮੇਂ ਬਾਅਦ ਕੋਰਟ 'ਤੇ ਉਤਰੇ ਤਾਂ ਉਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਮਾਸਕ ਪਾਇਆ ਹੋਇਆ ਸੀ। ਉਨ੍ਹਾਂ ਨੇ ਖਾਲੀ ਸਟੇਡੀਅਮ 'ਚ ਮੈਚ ਖੇਡਿਆ ਤੇ ਜਿੱਤ ਹਾਸਲ ਕਰਨ ਤੋਂ ਬਾਅਦ ਬਿਨਾਂ ਹੱਥ ਮਿਲਾਏ ਵਾਪਸ ਆਏ। ਇਹ ਨਜ਼ਾਰਾ ਵੈਸਟਰਨ ਐਂਡ ਸਦਰਨ ਓਪਨ ਟੂਰਨਾਮੈਂਟ ਦੇ ਜਰੀਏ ਪੁਰਸ਼ ਟੈਨਿਸ ਦੇ ਲੰਮੇ ਸਮੇਂ ਬਾਅਦ ਵਾਪਸੀ 'ਤੇ ਦਿਖਿਆ, ਜਿਸ 'ਚ ਤਿੰਨ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਮਰੇ 9 ਮਹੀਨੇ ਬਾਅਦ ਪਹਿਲੀ ਜਿੱਤ ਦਰਜ ਕੀਤੀ। ਮਰੇ ਦੂਜੇ ਦੌਰ 'ਚ ਪੰਜਵੀਂ ਜਰਜਾ ਪ੍ਰਾਪਤ ਅਲੇਕਸਾਂਦਰ ਜੇਵਰੇਵ ਨਾਲ ਭਿੜੇਗਾ।
ਇਹ ਪਿਛਲੇ ਪੰਜ ਮਹੀਨੇ 'ਚ ਪਹਿਲਾਂ ਏ. ਟੀ. ਪੀ. ਟੂਰਨਾਮੈਂਟ ਹੈ। 2 ਆਪ੍ਰੇਸ਼ਨ ਦੇ ਕਾਰਨ 9 ਮਹੀਨੇ ਬਾਅਦ ਖੇਡ ਰਹੇ ਮਰੇ ਨੇ ਪਹਿਲੇ ਮੈਚ 'ਚ ਫਰਾਂਸਿਸ ਟਿਫੋਓ 'ਤੇ 7-6 (6), 3-6, 6-1 ਨਾਲ ਜਿੱਤ ਦਰਜ ਕੀਤੀ ਹੈ। ਪੁਰਸ਼ ਟੈਨਿਸ ਟੂਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਮਾਰਚ ਤੋਂ ਹੀ ਮੁਲਤਵੀ ਸੀ ਤੇ ਉਸਦੀ ਇਸ ਹਾਰਡ ਕੋਰਟ ਪ੍ਰਤੀਯੋਗਿਤਾ ਨਾਲ ਵਾਪਸੀ ਹੋਈ ਹੈ ਜੋ ਪਹਿਲੇ ਓਹਿਓ 'ਚ ਖੇਡੀ ਜਾਂਦੀ ਸੀ ਪਰ ਇਸ ਵਾਰ ਇਸ ਦਾ ਆਯੋਜਨ ਯੂ. ਐੱਸ. ਏ. ਓਪਨ ਦੇ ਆਯੋਜਨ ਸਥਾਨ 'ਤੇ ਹੀ ਖੇਡਿਆ ਜਾ ਰਿਹਾ ਹੈ।
ICC ਹਾਲ ਆਫ ਫੇਮ 'ਚ ਸ਼ਾਮਲ ਏਸ਼ੀਅਨ 'ਬ੍ਰੈਡਮੈਨ' ਜ਼ਹੀਰ, ਇਨ੍ਹਾਂ 2 ਦਿੱਗਜਾਂ ਨੂੰ ਵੀ ਮਿਲਿਆ ਸਨਮਾਨ
NEXT STORY