ਸਪੋਰਟਸ ਡੈਸਕ— ਰਾਜਸਥਾਨ ਰਾਇਲਜ਼ ਦੇ ਹੱਥੋਂ ਦਿੱਲੀ ਕੈਪੀਟਲਸ ਨੂੰ 3 ਵਿਕਟਾਂ ਤੋਂ ਮਿਲੀ ਹਾਰ ਨੂੰ ਸਵੀਕਾਰ ਕਰਦੇ ਹੋਏ ਕੋਚ ਰਿਕੀ ਪੋਂਟਿੰਗ ਨੇ ਕਿਹਾ ਕਿ ਆਫ਼ ਸਪਿਨਰ ਰਵੀਚੰਦਰਨ ਅਸਵਿਨ ਨੂੰ ਉਨ੍ਹਾਂ ਦੇ ਕੋਟੇ ਦੇ ਪੂਰੇ ਓਵਰ ਨਹੀਂ ਦੇਣਾ ‘ਸ਼ਾਇਦ ਗ਼ਲਤੀ’ ਸੀ। ਅਸ਼ਵਿਨ ਨੇ ਤਿੰਨ ਓਵਰ ’ਚ ਸਿਰਫ਼ 14 ਦੌੜਾਂ ਦਿੱਤੀਆਂ ਸਨ ਤੇ ਇਸ ਦੌਰਾਨ ਉਨ੍ਹਾਂ ਖ਼ਿਲਾਫ਼ ਕੋਈ ਬਾਊਂਡਰੀ ਨਹੀਂ ਲੱਗੀ। ਦਿੱਲੀ ਦੀ ਟੀਮ 148 ਦੌੜਾਂ ਦਾ ਬਚਾਅ ਕਰ ਰਹੀ ਸੀ। ਕ੍ਰੀਜ਼ ’ਤੇ ਖੱਬੇ ਹੱਥ ਦੇ ਦੋ ਬੱਲੇਬਾਜ਼ ਡੇਵਿਡ ਮਿਲਰ (62) ਤੇ ਰਾਹੁਲ ਤਵੇਤੀਆ (19) ਦੀ ਮੌਜੂਦਗੀ ਦੇ ਬਾਵਜੂਦ ਰਿਸ਼ਭ ਪੰਤ ਨੇ 13ਵੇਂ ਓਵਰ ’ਚ ਅਸ਼ਵਿਨ ਨੂੰ ਬਰਕਰਾਰ ਰੱਖਣ ਦੀ ਬਜਾਏ ਮਾਰਕਸ ਸਟੋਈਨਿਸ ਨੂੰ ਗੇਂਦ ਦੇ ਦਿੱਤੀ।
ਇਹ ਵੀ ਪੜ੍ਹੋ : ਜਾਣੋ ਤੁਹਾਡੀ ਪਸੰਦੀਦਾ IPL ਟੀਮ ਕਿਸ ਨੰਬਰ ’ਤੇ ਹੈ ਮੌਜੂਦ, ਚੋਟੀ ਦੇ ਬੱਲੇਬਾਜ਼ਾਂ ਦੀ ਸੂਚੀ ਤੋਂ KL ਰਾਹੁਲ ਹੋਏ ਬਾਹਰ
ਸਟੋਈਨਿਸ ਦੇ ਇਸ ਓਵਰ ’ਚ ਤਿੰਨ ਚੌਕੇ ਸਮੇਤ 15 ਦੌੜਾਂ ਬਣੀਆਂ ਜਿਸ ਨਾਲ ਰਾਇਲਜ਼ ਦਾ ਸਕੋਰ ਪੰਜ ਵਿਕਟ ’ਤੇ 58 ਦੌੜਾਂ ਤੋਂ 73 ਦੌੜਾਂ ਹੋ ਗਿਆ ਤੇ ਟੀਮ ਲੈਅ ਹਾਸਲ ਕਰਨ ’ਚ ਕਾਮਯਾਬ ਰਹੀ। ਪੋਂਟਿੰਗ ਨੇ ਆਨਲਾਈਨ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਜਦੋਂ ਮੈਨੂੰ ਟੀਮ ਦੇ ਨਾਲ ਬੈਠ ਕੇ ਗੱਲ ਕਰਨ ਦਾ ਮੌਕਾ ਮਿਲੇਗਾ ਤਾਂ ਯਕੀਨੀ ਤੌਰ ’ਤੇ ਅਸੀਂ ਇਸ ਬਾਰੇ ਗੱਲ ਕਰਾਂਗੇ।
ਜਦਕਿ ਸਾਬਕਾ ਭਾਰਤੀ ਕ੍ਰਿਕਟਰ ਆਸ਼ੀਸ਼ ਨਹਿਰਾ ਨੇ ਕਿਹਾ ਕਿ ਕਪਤਾਨ ਪੰਤ ਨੇ ਅਸ਼ਵਿਨ ਨੂੰ ਚਾਰ ਓਵਰ ਦਾ ਪੂਰਾ ਕੋਟਾ ਨਹੀਂ ਦਿੱਤਾ ਤੇ ਉਨ੍ਹਾਂ ਦੀ ਜਗ੍ਹਾ ਮਾਰਕਸ ਸਟੋਈਨਿਸ ਨੂੰ ਗੇਂਦਬਾਜ਼ੀ ਸੌਂਪੀ, ਜੋ ਬਹੁਤ ਮਹਿੰਗੇ ਸਾਬਤ ਹੋਏ। ਡੇਵਿਡ ਮਿਲਰ ਨੇ ਉਨ੍ਹਾਂ ਦੇ ਓਵਰ ’ਚ ਚੌਕਿਆਂ ਦੀ ਹੈਟ੍ਰਿਕ ਲਾਈ। ਪਹਿਲੇ 10 ਓਵਰਾਂ ’ਚ ਅੱਧੀ ਟੀਮ ਗੁਆ ਚੁੱਕੇ ਰਾਜਸਥਾਨ ਰਾਇਲਜ਼ ਨੂੰ ਇਸ ਓਵਰ ਨੇ ਦੁਬਾਰਾ ਆਤਮਵਿਸ਼ਵਾਸ ਦਿੱਤਾ। ਮੈਚ ਹਾਰਨ ਦੇ ਬਾਅਦ ਨਹਿਰਾ ਨੇ ਕਿਹਾ ਕਿ ਅਸ਼ਵਿਨ ਨੂੰ ਚਾਰ ਓਵਰ ਪੂਰੇ ਨਾ ਕਰਾਏ ਜਾਣ ਦੇ ਇਲਾਵਾ ਹਾਰ ਦੇ ਕਈ ਹੋਰ ਕਾਰਨ ਵੀ ਹਨ। ਰਾਜਸ਼ਥਾਨ 148 ਦੌੜਾਂ ਦਾ ਪਿੱਛਾ ਕਰ ਰਹੀ ਸੀ ਤੇ ਉਨ੍ਹਾਂ ਨੇ 5 ਟਾਪ ਆਰਡਰ ਬੱਲੇਬਾਜ਼ ਗੁਆ ਦਿੱਤੇ ਸਨ।
ਇਹ ਵੀ ਪੜ੍ਹੋ : CSK ਤੇ ਪੰਜਾਬ ਕਿੰਗਜ਼ ਵਿਚਾਲੇ ਮੁਕਾਬਲਾ ਅੱਜ, ਜਾਣੋ ਦੋਹਾਂ ਦੀ ਸਥਿਤੀ, ਪਿੱਚ ਤੇ ਸੰਭਾਵਤ ਪਲੇਲਿੰਗ XI ਬਾਰੇ
ਖੱਬੇ ਹੱਥ ਦੇ ਮਿਲਰ ਤੇ ਰਾਹੁਲ ਤਵੇਤੀਆ ਜਦੋਂ ਬੱਲੇਬਾਜ਼ੀ ਕਰ ਰਹੇ ਸਨ ਉਦੋਂ ਅਸ਼ਵਿਨ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਸੀ। ਨਹਿਰਾ ਨੇ ਪੱਤਰਕਾਰਾਂ ਨੂੰ ਕਿਹਾ ਜਦੋਂ ਤਵੇਤੀਆ ਆਊਟ ਹੋ ਗਏ ਉਦੋਂ ਮਿਲਰ ਤੇ ਮਾਰਿਸ ਕ੍ਰੀਜ਼ ’ਤੇ ਸਨ। ਉਸ ਸਮੇਂ ਅਸ਼ਵਿਨ ਤੋਂ ਗੇਂਦਬਾਜ਼ੀ ਕਰਾਉਣੀ ਚਾਹੀਦੀ ਸੀ। ਰਾਇਲਜ਼ ਉਦੋਂ 6 ਵਿਕਟਾਂ ਗੁਆ ਚੁੱਕਾ ਸੀ। ਦਿੱਲੀ ਕੈਪੀਟਲਸ ਮੈਚ ਜਿੱਤ ਸਕਦੀ ਸੀ। ਜੇਕਰ ਰਿਆਨ ਪਰਾਗ ਜਾਂ ਸੰਜੂ ਸੈਮਸਨ ਦੇ ਬੱਲੇਬਾਜ਼ੀ ਕਰਦੇ ਅਸ਼ਵਿਨ ਨੂੰ ਹਟਾਇਆ ਜਾਂਦਾ ਤਾਂ ਉਨ੍ਹਾਂ ਨੂੰ ਬੁਰਾ ਨਾ ਲਗਦਾ। ਉਨ੍ਹਾਂ ਹਾਲਾਤਾਂ ’ਚ ਮੈਂ ਇਕ ਹੋਰ ਓਵਰ ਸਟੋਈਨਿਸ ਦੀ ਜਗ੍ਹਾ ਅਸ਼ਵਿਨ ਨੂੰ ਦੇਣਾ ਪਸੰਦ ਕਰਦਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਾਣੋ ਤੁਹਾਡੀ ਪਸੰਦੀਦਾ IPL ਟੀਮ ਕਿਸ ਨੰਬਰ ’ਤੇ ਹੈ ਮੌਜੂਦ, ਚੋਟੀ ਦੇ ਬੱਲੇਬਾਜ਼ਾਂ ਦੀ ਸੂਚੀ ਤੋਂ KL ਰਾਹੁਲ ਹੋਏ ਬਾਹਰ
NEXT STORY