ਸਪੋਰਟਸ ਡੈਸਕ— ਦਿੱਲੀ ਕੈਪੀਟਲਸ ਖ਼ਿਲਾਫ਼ ਵੀਰਵਾਰ ਨੂੰ ਖੇਡੇ ਗਏ ਆਈ. ਪੀ. ਐੱਲ. ਮੁਕਾਬਲੇ ’ਚ ਰਾਜਸਥਾਨ ਰਾਇਲਜ਼ ਨੇ 3 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਬਾਅਦ ਰਾਜਸਥਾਨ ਰਾਇਲਜ਼ ਟੀਮ 2 ਅੰਕਾਂ ਦੇ ਨਾਲ ਛੇਵੇਂ ਤੋਂ ਪੰਜਵੇਂ ਸਥਾਨ ’ਤੇ ਆ ਗਈ ਹੈ ਜਦਕਿ ਦਿੱਲੀ ਨੂੰ ਇਸ ਹਾਰ ਨਾਲ ਕਰਾਰਾ ਝਟਕਾ ਲੱਗਾ ਹੈ ਤੇ ਦੂਜੇ ਸਥਾਨ ’ਤੇ ਮੌਜੂਦ ਹੁਣ ਇਹ ਟੀਮ ਚੌਥੇ ਸਥਾਨ ’ਤੇ ਆ ਗਈ ਹੈ। ਦਿੱਲੀ ਤੇ ਰਾਜਸਥਾਨ ਨੇ 2-2 ਮੈਚ ਖੇਡੇ ਹਨ ਤੇ 1-1 ਮੈਚ ’ਚ ਜਿੱਤ ਦਰਜ ਕੀਤੀ ਹੈ।
ਇਹ ਵੀ ਪੜ੍ਹੋ : ...ਜਦੋਂ RCB ਅਤੇ SRH ਦੇ ਮੈਚ ਦੋਰਾਨ ਚਾਹਲ ਦੀ ਪਤਨੀ ਧਨਾਸ਼੍ਰੀ ਦੀ ਆਵਾਜ਼ ਹੋਈ ਬੰਦ
ਪਹਿਲੇ ਸਥਾਨ ’ਤੇ 2 ਮੈਚ ਜਿੱਤ ਕੇ 4 ਅੰਕਾਂ ਦੇ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਹੈ ਜਦਕਿ ਦੂਜੇ ਤੇ ਤੀਜੇ ਸਥਾਨ ’ਤੇ ਕ੍ਰਮਵਾਰ ਮੁੰਬਈ ਇੰਡੀਅਨਜ਼ ਤੇ ਪੰਜਾਬ ਕਿੰਗਜ਼ ਹੈ ਜਿਨ੍ਹਾਂ ਦੇ 2-2 ਅੰਕ ਹਨ। ਇੱਥੇ ਗ਼ੌਰ ਕਰਨ ਯੋਗ ਹੈ ਕਿ ਜਿੱਥੇ ਮੁੰਬਈ ਨੇ ਅਜੇ ਤਕ 2 ਮੈਚ ਖੇਡੇ ਹਨ ਉੱਥੇ ਹੀ ਪੰਜਾਬ ਨੇ ਇਕ ਹੀ ਮੈਚ ਖੇਡਿਆ ਹੈ ਤੇ ਉਸ ’ਚ ਜਿੱਤ ਦਰਜ ਕੀਤੀ। ਛੇਵੇਂ ਨੰਬਰ ’ਤੇ ਕੋਲਕਾਤਾ ਨਾਈਟ ਰਾਈਡਰਜ਼ ਹੈ ਜਿਸ ਦੇ 2 ਅੰਕ ਹਨ।
ਆਖ਼ਰੀ ਸਥਾਨਾਂ ’ਤੇ ਸਨਰਾਈਜ਼ਰਜ਼ ਹੈਦਰਾਬਾਦ ਤੇ ਚੇਨਈ ਸੁਪਰਕਿੰਗਜ਼ ਹਨ ਜਿਨ੍ਹਾਂ ਦੇ ਅਜੇ ਤਕ ਸਿਫ਼ਰ ਅੰਕ ਹਨ। ਸਨਰਾਈਜ਼ਰਜ਼ ਨੇ 2 ਤੇ ਚੇਨਈ ਸੁਪਰਕਿੰਗਜ਼ ਨੇ ਅਜੇ ਤਕ ਇਕ ਮੈਚ ਖੇਡਿਆ ਹੈ।
ਇਹ ਵੀ ਪੜ੍ਹੋ : CSK ਤੇ ਪੰਜਾਬ ਕਿੰਗਜ਼ ਵਿਚਾਲੇ ਮੁਕਾਬਲਾ ਅੱਜ, ਜਾਣੋ ਦੋਹਾਂ ਦੀ ਸਥਿਤੀ, ਪਿੱਚ ਤੇ ਸੰਭਾਵਤ ਪਲੇਲਿੰਗ XI ਬਾਰੇ
ਆਰੇਂਜ ਕੈਪ
ਕੋਲਕਾਤਾ ਨਾਈਟ ਰਾਈਡਰਜ਼ ਦੇ ਨੀਤੀਸ਼ ਰਾਣਾ 137 ਦੌੜਾਂ ਦੇ ਨਾਲ ਪਰਪਲ ਕੈਪ ’ਤੇ ਆਪਣਾ ਕਬਜ਼ਾ ਜਾਮਏ ਬੈਠੇ ਹਨ। ਜਦਕਿ ਦੂਜੇ ਸਥਾਨ ’ਤੇ ਸੰਜੂ ਸੈਮਸਨ ਕਾਬਜ ਹਨ ਜਿਨ੍ਹਾਂ ਨੇ ਪਹਿਲੇ ਮੈਚ ’ਚ ਸੈਂਕੜੇ ਵਾਲੀ ਪਾਰੀ ਖੇਡੀ ਸੀ। ਸੈਮਸਨ ਦੀਆਂ 123 ਦੌੜਾਂ ਹਨ। ਤੀਜੇ ਸਥਾਨ ‘ਤੇ ਮਨੀਸ਼ ਪਾਂਡੇ ਹਨ ਜਿਨ੍ਹਾਂ ਨੇ 99 ਦੌੜਾਂ ਦੀ ਪਾਰੀ ਖੇਡੀ ਸੀ ਤੇ ਚੌਥੇ ਸਥਾਨ ’ਤੇ ਆਰ. ਸੀ. ਬੀ. ਦੇ ਗਲੇਨ ਮੈਕਸਵੇਲ ਹਨ ਜਿਨ੍ਹਾਂ ਦੇ ਨਾਂ 98 ਦੌੜਾਂ ਹਨ। ਕੇ. ਐੱਲ. ਰਾਹੁਲ ਨੂੰ ਝਟਕਾ ਲੱਗਾ ਹੈ ਤੇ ਉਹ ਟਾਪ 5 ਦੀ ਸੂਚੀ ਤੋਂ ਹੇਠਾਂ ਆ ਗਏ ਹਨ। ਉਨ੍ਹਾਂ ਦੀ ਜਗ੍ਹਾ ਹੁਣ ਪੰਜਵੇਂ ਨੰਬਰ ’ਤੇ 94 ਦੌੜਾਂ ਦੇ ਨਾਲ ਸ਼ਿਖਰ ਧਵਨ ਨੇ ਲੈ ਲਈ ਹੈ।
ਪਰਪਲ ਕੈਪ
ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਹਰਸ਼ਲ ਪਟੇਲ 7 ਵਿਕਟਾਂ ਦੇ ਨਾਲ ਪਪਰਲ ਕੈਪ ’ਤੇ ਕਬਜ਼ਾ ਜਮਾਏ ਹਨ। ਜਦਕਿ ਆਂਦਰੇ ਰਸੇਲ 6 ਵਿਕਟਾਂ ਦੇ ਨਾਲ ਦੂਜੇ ਸਥਾਨ ’ਤੇ ਮੌਜੂਦ ਹਨ। ਤੀਜੇ ਸਥਾਨ ’ਤੇ ਦਿੱਲੀ ਕੈਪੀਟਲਸ ਦੇ ਆਵੇਸ਼ ਖ਼ਾਨ ਆ ਗਏ ਹਨ ਜਿਨ੍ਹਾਂ ਦੇ ਨਾਂ 5 ਵਿਕਟਾਂ ਹੋ ਗਈਆਂ ਹਨ। ਚੌਥੇ ਤੇ ਪੰਜਵੇਂ ਨੰਬਰ ’ਤੇ ਕ੍ਰਮਵਾਰ ਰਾਸ਼ਿਦ ਖਾਨ ਤੇ ਕ੍ਰਿਸ ਵੋਕਸ ਹਨ ਜਿਨ੍ਹਾਂ ਨੇ 4-4 ਵਿਕਟਾਂ ਲਈਆਂ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
PBKS v CSK : ਚੇਨਈ ਦੀ ਪੰਜਾਬ 'ਤੇ ਸ਼ਾਨਦਾਰ ਜਿੱਤ, 6 ਵਿਕਟਾਂ ਨਾਲ ਹਰਾਇਆ
NEXT STORY