ਡੇਲਾਸ- ਵਿੰਬਲਡਨ ਇਤਿਹਾਸ ਦੇ ਦੋ ਸਭ ਤੋਂ ਲੰਬੇ ਮੁਕਾਬਲਿਆਂ ਦਾ ਹਿੱਸਾ ਰਹੇ ਜਾਨ ਇਸਨਰ ਏ. ਟੀ. ਪੀ. ਟੂਰ 'ਤੇ ਸਭ ਤੋਂ ਲੰਬੇ ਟਾਈਬ੍ਰੇਕਰ ਦਾ ਵੀ ਹਿੱਸਾ ਰਹੇ ਪਰ ਆਪਣੇ ਘਰੇਲੂ ਟੈਨਿਸ ਟੂਰਨਾਮੈਂਟ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਰਿਲੀ ਓਪੇਲਕਾ ਨੇ ਦੂਜੇ ਸੈੱਟ ਦੇ ਟਾਈਬ੍ਰੇਕਰ 'ਚ ਸ਼ਨੀਵਾਰ ਨੂੰ ਇਸਨਰ ਨੂੰ 24-22 ਨਲ ਹਰਾ ਕੇ ਪਹਿਲੇ ਡੇਲਾਸ ਓਪਨ ਦੇ ਫਾਈਨਲ 'ਚ ਜਗ੍ਹਾ ਬਣਾਈ।
ਇਹ ਵੀ ਪੜ੍ਹੋ : IPL ਨਿਲਾਮੀ: 10.75 ਕਰੋੜ ਰੁਪਏ 'ਚ ਵਿਕੇ ਪੂਰਨ ਨੇ ਕਿਹਾ, 'ਓਰੇਂਜ ਆਰਮੀ' 'ਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਾਂ
ਦੂਜਾ ਦਰਜਾ ਪ੍ਰਾਪਤ ਓਪੇਲਕਾ ਨੇ 7-6 (7), 7-6 (22) ਨਾਲ ਜਿੱਤ ਦਰਜ ਕੀਤੀ। ਤੀਜਾ ਦਰਜਾ ਪ੍ਰਾਪਤ ਇਸਨਰ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਹੇ ਐੱਸ. ਐੱਮ. ਯੂ. ਟੈਨਿਸ ਫੈਸਿਲਿਟੀ ਤੋਂ ਇਕ ਮੀਲ ਦੀ ਦੂਰੀ 'ਤੇ ਰਹਿੰਦੇ ਹਨ।
ਇਹ ਵੀ ਪੜ੍ਹੋ : ਹੁੱਡਾ-ਕਰੁਣਾਲ ਤੋਂ ਲੈ ਕੇ ਅਸ਼ਵਿਨ-ਬਟਲਰ ਤੱਕ, IPL ਨਿਲਾਮੀ 'ਚ ਦੁਸ਼ਮਣ ਬਣੇ ਸਾਥੀ
ਚੌਥਾ ਦਰਜਾ ਪ੍ਰਾਪਤ ਜੇਨਸਨ ਬਰੂਕਸਬੀ ਇਕ ਹੋਰ ਸੈਮੀਫਾਈਨਲ 'ਚ ਮਾਰਕੋਸ ਗਿਰੋਨ ਨਾਲ ਭਿੜਨਗੇ। ਇਸਨਰ ਨੇ 12 ਸਾਲ ਪਹਿਲਾਂ ਵਿੰਬਲਡਨ 'ਚ 11 ਘੰਟੇ ਤੇ ਪੰਜ ਮਿੰਟ 'ਚ ਨਿਕੋਲਸ ਮਾਹੂਤ ਨੂੰ ਪੰਜਵੇਂ ਸੈੱਟ 'ਚ 70-68 ਨਾਲ ਹਰਾਇਆ ਸੀ। ਇਹ ਮੁਕਾਬਲਾ ਤਿੰਨ ਅਲਗ-ਅਲਗ ਦਿਨ ਖੇਡਿਆ ਗਿਆ ਸੀ। ਇਸ ਦੇ 8 ਸਾਲ ਬਾਅਦ ਕੇਵਿਨ ਐਂਡਰਸਨ ਨੇ 6 ਘੰਟੇ ਤੇ 36 ਮਿੰਟ ਤਕ ਚਲੇ ਵਿੰਬਲਡਨ ਸੈਮੀਫਾਈਨਲ 'ਚ ਇਸਨਰ ਨੂੰ ਹਰਾਇਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL ਨਿਲਾਮੀ: 10.75 ਕਰੋੜ ਰੁਪਏ 'ਚ ਵਿਕੇ ਪੂਰਨ ਨੇ ਕਿਹਾ, 'ਓਰੇਂਜ ਆਰਮੀ' 'ਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਾਂ
NEXT STORY