ਨਵੀਂ ਦਿੱਲੀ, (ਭਾਸ਼ਾ)- ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਮੁਤਾਬਕ ਖੱਬੇ ਹੱਥ ਦੇ ਵਿਸਫੋਟਕ ਬੱਲੇਬਾਜ਼ ਰਿੰਕੂ ਸਿੰਘ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ 'ਚ ਫਿਨੀਸ਼ਰ ਦੇ ਸਥਾਨ ਦੇ ਦਾਅਵੇਦਾਰ ਵਜੋਂ ਅੱਗੇ ਆਇਆ ਹੈ ਪਰ ਉਸ ਦਾ ਮੰਨਣਾ ਹੈ ਕਿ ਉਸ ਨੂੰ ਇਸ ਸਥਾਨ ਲਈ ਆਪਣੇ ਸਾਥੀ ਖਿਡਾਰੀਆਂ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਟੀ-20 ਵਿਸ਼ਵ ਕੱਪ ਅਗਲੇ ਸਾਲ ਜੂਨ 'ਚ ਵੈਸਟਇੰਡੀਜ਼ ਅਤੇ ਅਮਰੀਕਾ 'ਚ ਖੇਡਿਆ ਜਾਵੇਗਾ।
ਰਿੰਕੂ ਆਸਟ੍ਰੇਲੀਆ ਖਿਲਾਫ ਚੱਲ ਰਹੀ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ 'ਚ ਸ਼ਾਨਦਾਰ ਫਾਰਮ 'ਚ ਹੈ। ਸ਼ੁੱਕਰਵਾਰ ਨੂੰ ਚੌਥੇ ਮੈਚ 'ਚ ਉਸ ਨੇ 29 ਗੇਂਦਾਂ 'ਚ 46 ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤ ਦੀ 20 ਦੌੜਾਂ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਅਤੇ ਇਸ ਨਾਲ ਟੀਮ ਸੀਰੀਜ਼ 3-1 ਨਾਲ ਜਿੱਤਣ 'ਚ ਸਫਲ ਰਹੀ।
ਇਹ ਵੀ ਪੜ੍ਹੋ : ਪਾਕਿਸਤਾਨ ਖਿਲਾਫ ਪਹਿਲੇ ਟੈਸਟ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ
ਨੇਹਰਾ ਨੇ 'ਜੀਓ ਸਿਨੇਮਾ' 'ਤੇ ਕਿਹਾ, "ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਰਿੰਕੂ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਵਿਚ ਸ਼ਾਮਲ ਕੀਤੇ ਜਾਣ ਦਾ ਦਾਅਵੇਦਾਰ ਹੈ ਪਰ ਵਿਸ਼ਵ ਕੱਪ ਅਜੇ ਬਹੁਤ ਦੂਰ ਹੈ ਅਤੇ ਕਈ ਹੋਰ ਖਿਡਾਰੀ ਉਸ ਨੂੰ ਉਸ ਸਥਾਨ ਲਈ ਚੁਣੌਤੀ ਦੇਣਗੇ।
ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਲਈ ਭਾਰਤ ਦੀਆਂ ਯੋਜਨਾਵਾਂ ਦਾ ਹਿੱਸਾ ਹੋਣਗੇ, ਇਸ ਲਈ ਟੀਮ ਵਿੱਚ ਕਈ ਵੱਡੇ ਬਦਲਾਅ ਹੋ ਸਕਦੇ ਹਨ ਅਤੇ ਰਿੰਕੂ 'ਸਲੌਗ ਓਵਰ' ਲਈ ਮਜ਼ਬੂਤ ਦਾਅਵੇਦਾਰ ਹੋ ਸਕਦਾ ਹੈ। ਤੁਸੀਂ ਜਿਤੇਸ਼ ਸ਼ਰਮਾ (ਵਿਕਟਕੀਪਰ ਬੱਲੇਬਾਜ਼) ਅਤੇ ਤਿਲਕ ਵਰਮਾ ਨੂੰ ਵੀ ਦੇਖ ਸਕਦੇ ਹੋ। ਇਸ ਲਈ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ ਅਤੇ ਹਾਰਦਿਕ ਪੰਡਯਾ ਕਿਸ ਪੋਜੀਸ਼ਨ 'ਤੇ ਖੇਡਣਗੇ, ਇਸ 'ਤੇ ਚਰਚਾ ਕਰਨੀ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੇਦਜੇਦੋਵਿਕ ਨੇ ਫਿਲਸ ਨੂੰ ਹਰਾ ਕੇ ਨੈਕਸਟ ਜੈਨ ਫਾਈਨਲਜ਼ ਚੈਂਪੀਅਨਸ਼ਿਪ ਜਿੱਤੀ
NEXT STORY